27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪੰਜਾਬ ਸਰਕਾਰ ਗ਼ਰੀਬ ਮਜ਼ਦੂਰਾਂ ਦੇ ਢਹਿ ਢੇਰੀ ਹੋਏ ਘਰਾਂ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕਰੇ-ਮੇਜਰ ਸਿੰਘ ਸੋਢੀ, ਜਗੀਰ ਸਿੰਘ ਕਾਲਰੂ <br/>

Ad Position 21
No active advertisement
ਅਜੀਤ ਡੈਸਕ 02-09-2025
ਹੁਸੈਨਪੁਰ, 1 ਸਤੰਬਰ (ਤਰਲੋਚਨ ਸਿੰਘ ਸੋਢੀ)-ਪਹਾੜੀ ਖੇਤਰਾਂ ਵਿਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨਾਲ ਪੰਜਾਬ ਦੇ ਦਰਿਆਵਾਂ ਵਲੋਂ ਪੰਜਾਬ ਅੰਦਰ ਕੁੱਝ ਇਲਾਕਿਆਂ ਵਿਚ ਮਚਾਈ ਤਬਾਹੀ ਨਾਲ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਉੱਥੇ ਕਈ ਗ਼ਰੀਬਾਂ ਦੇ ਘਰ ਵੀ ਢਹਿ ਢੇਰੀ ਹੋ ਗਏ ਹਨ, ਜੋ ਕਿ ਇਕ ਬਹੁਤ ਹੀ ਫਿਕਰਯੋਗ ਗੱਲ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਮੇਜਰ ਸਿੰਘ ਸੋਢੀ ਮੁਖੀ ਦਸਮੇਸ਼ ਤਰਨਾ ਦਲ ਨਨਕਾਣਾ ਸਾਹਿਬ, ਜਗੀਰ ਸਿੰਘ ਕਾਲਰੂ ਪ੍ਰਧਾਨ ਸੈਂਟਰਲ ਵਾਲਮੀਕ ਸਭਾ ਇੰਟਰਨੈਸ਼ਨਲ ਯੂ. ਕੇ. ਪੰਜਾਬ, ਬਲਵੀਰ ਸਿੰਘ ਚੀਮਾ ਚੇਅਰਮੈਨ ਭਾਰਤ ਦਸ਼ਮੇਸ਼ ਤਰਨਾ ਦਲ 11 ਨਿਹੰਗ ਸਿੰਘ ਜਥੇਬੰਦੀਆਂ ਦਾ ਸਾਂਝਾ ਮੰਚ ਭਾਰਤ ਅਤੇ ਮਹਿੰਦਰ ਸਿੰਘ ਹਮੀਰਾ ਪ੍ਰਧਾਨ ਵਾਲਮੀਕ ਮਜ਼੍ਹਬੀ ਸਿੱਖ ਮੋਰਚਾ ਪੰਜਾਬ ਨੇ ਕਿਹਾ ਕੇ ਪੰਜਾਬ ਸਰਕਾਰ ਵਲੋਂ ਭਾਵੇਂ ਕਿਸਾਨਾਂ ਨੂੰ ਨੁਕਸਾਨੀਆਂ ਫ਼ਸਲਾਂ ਦਾ ਯੋਗ ਮੁਆਵਜ਼ਾ ਦੇਣ ਦਾ ਭਰੋਸਾ ਦਵਾਇਆ ਜਾ ਰਿਹਾ ਹੈ ਪਰ ਗ਼ਰੀਬ ਪਰਿਵਾਰਾਂ ਦੇ ਹੋਏ ਆਰਥਿਕ ਨੁਕਸਾਨ ਤੇ ਘਰ ਢਹਿ ਢੇਰੀ ਹੋਣ ਬਾਰੇ ਕੋਈ ਮੁਆਵਜ਼ਾ ਦੇਣ ਦਾ ਐਲਾਨ ਨਹੀਂ ਕੀਤਾ ਗਿਆ, ਜਿਸ ਕਾਰਨ ਗ਼ਰੀਬ ਪਰਿਵਾਰਾਂ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਵੀ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਕਿਸਾਨਾਂ ਨੂੰ ਜਿੱਥੇ ਫ਼ਸਲਾਂ ਦੇ ਹੋਏ ਨੁਕਸਾਨ ਦਾ ਵੱਧ ਤੋਂ ਵੱਧ ਯੋਗ ਮੁਆਵਜ਼ਾ ਦੇਵੇ ਉੱਥੇ ਗ਼ਰੀਬ ਮਜ਼ਦੂਰਾਂ ਦੇ ਢਹਿ ਢੇਰੀ ਹੋਏ ਘਰਾਂ ਲਈ ਘੱਟੋ-ਘੱਟ 5 ਲੱਖ ਰੁਪਏ ਦੇਣ ਦਾ ਐਲਾਨ ਕਰੇ | ਉਨ੍ਹਾਂ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਰੋਜ਼ਾਨਾ ਦਿਹਾੜੀ ਕਰਕੇ ਤੇ ਰੇੜੀ ਫੜੀ ਵਾਲਿਆਂ ਦੇ ਕੰਮ ਬੰਦ ਹੋਣ ਨਾਲ ਗ਼ਰੀਬ ਘਰਾਂ ਦੇ ਚੁੱਲੇ ਬਲਨੋਂ ਬੰਦ ਹੋਣ ਦੀ ਤਾਦਾਦ ਵਿਚ ਹਨ | ਜਿਸ ਵੱਲ ਕੇਂਦਰ ਤੇ ਪੰਜਾਬ ਸਰਕਾਰ ਨੂੰ ਵਿਸ਼ੇਸ਼ ਧਿਆਨ ਦਿੰਦਿਆਂ ਹੋਇਆਂ ਗ਼ਰੀਬ ਲੋਕਾਂ ਦੀ ਭਲਾਈ ਲਈ ਵੀ ਕੁੱਝ ਵਿਸ਼ੇਸ਼ ਪੈਕੇਜ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਹ ਉਹੀ ਗ਼ਰੀਬ ਲੋਕ ਹਨ ਜਿਨ੍ਹਾਂ ਨੂੰ ਚੋਣਾਂ ਮੌਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਾਅਦੇ ਕੀਤੇ ਜਾਂਦੇ ਹਨ ਅੱਜ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਦਾ ਢੁਕਵਾਂ ਸਮਾਂ ਹੈ |

Ad Position 22
No active advertisement
ਪਿਛਲੀ ਖ਼ਬਰ ਸਮਾਜਿਕ ਤੇ ਧਾਰਮਿਕ ਸੰਸਥਾਵਾਂ, ਪ੍ਰਵਾਸੀ ਭਾਰਤੀ ਤੇ ਕਲਾਕਾਰ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਉਣ-ਬਾਬਾ ਸੁਖਜੀਤ ਸ... ਅਗਲੀ ਖ਼ਬਰ ਸ਼ਹਿਰ ਦੀਆਂ ਖ਼ਸਤਾ ਹਾਲ 9 ਇਮਾਰਤਾਂ ਦੇ ਮਾਲਕਾਂ ਨੂੰ ਨਗਰ ਨਿਗਮ ਵਲੋਂ ਨੋਟਿਸ ਜਾਰੀ
Ad Position 24