12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਡੇਂਗੂ ਵਾਰਡ ਵਿਚ ਸ਼ਾਰਟ ਸਰਕਟ ਕਾਰਨ ਤਾਰਾਂ ਨੂੰ ਲੱਗੀ ਅੱਗ, ਬਿਜਲੀ ਸਪਲਾਈ ਹੋਈ ਬੰਦ <br/>

Ad Position 21
No active advertisement
ਅਜੀਤ ਡੈਸਕ 05-09-2025
ਕਪੂਰਥਲਾ, 4 ਸਤੰਬਰ (ਅਮਨਜੋਤ ਸਿੰਘ ਵਾਲੀਆ)-ਬੀਤੇ ਦਿਨਾਂ ਦੌਰਾਨ ਹੋਈ ਬਾਰਿਸ਼ ਕਾਰਨ ਸਿਵਲ ਹਸਪਤਾਲ ਦਾ ਐਮਰਜੈਂਸੀ ਵਾਰਡ ਤੇ ਵੱਖ-ਵੱਖ ਵਾਰਡਾਂ, ਲੈਬਾਰਟਰੀਆਂ, ਐਕਸਰੇ ਵਿਭਾਗ, ਦਫ਼ਤਰ ਤੇ ਹੋਰ ਥਾਵਾਂ ਪਾਣੀ ਚੋ ਰਿਹਾ ਹੈ ਤੇ ਲਗਭਗ ਸਾਰੀਆਂ ਕੰਧਾਂ ਸਲਾਬੀਆਂ ਗਈਆਂ ਜਿਸ ਕਾਰਨ ਕੰਧਾਂ ਵਿਚ ਕਰੰਟ ਆਉਣ ਕਾਰਨ ਸਾਰੇ ਟੈੱਸਟ ਤੇ ਵਿਭਾਗੀ ਕੰਮ ਠੱਪ ਪਏ ਹਨ | ਜਿਸ ਕਾਰਨ ਰੋਜ਼ਾਨਾ ਇਲਾਜ ਕਰਵਾਉਣ ਆ ਰਹੇ ਮਰੀਜ਼ਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਤੇ ਬਾਹਰੋਂ ਮਹਿੰਗੇ ਭਾਅ ਦੇ ਟੈੱਸਟ ਤੇ ਐਕਸਰੇ ਕਰਵਾ ਰਹੇ ਹਨ | ਅੱਜ ਸਵੇਰੇ ਡੇਂਗੂ ਵਾਰਡ ਵਿਚ ਕੰਧਾਂ ਸਲਾਬੀਆਂ ਹੋਣ ਕਾਰਨ ਬਿਜਲੀ ਦੀਆਂ ਤਾਰਾਂ ਵਿਚ ਸ਼ੋਰਟ ਸਰਕਟ ਹੋਣ ਕਾਰਨ ਤਾਰਾਂ ਨੂੰ ਅੱਗ ਲੱਗ ਗਈ ਤੇ ਜਿਸ ਕਾਰਨ ਵਾਰਡ ਦੀ ਬਿਜਲੀ ਬੰਦ ਹੋ ਗਈ | | ਜਿਸਦੀ ਸੂਚਨਾ ਮਿਲਣ 'ਤੇ ਸਟਾਫ਼ ਵਲੋਂ ਰੇਤਾ ਪਾ ਕੇ ਅੱਗ ਨੂੰ ਬੁਝਾਇਆ ਗਿਆ | ਇਸ ਸਬੰਧੀ ਐੱਸ.ਐੱਮ.ਓ. ਡਾ. ਇੰਦੂਬਾਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਾਰਸ਼ ਕਾਰਨ ਹਸਪਤਾਲ ਦੀਆਂ ਸਾਰੀਆਂ ਕੰਧਾਂ ਸਲ੍ਹਾਬੀ ਗਈਆਂ ਹਨ ਜਿਸ ਕਾਰਨ ਕੰਧਾਂ ਕਰੰਟ ਆ ਰਿਹਾ ਹੈ ਇਸਦੇ ਚੱਲਦਿਆਂ ਅੱਜ ਡੇਂਗੂ ਵਾਰਡ ਵਿਚ ਸ਼ਾਰਟ ਸਰਕਟ ਹੋਇਆ | ਜਿਸਦੀ ਜਲਦ ਮੁਰੰਮਤ ਕਰਵਾਕੇ ਬਿਜਲੀ ਚਾਲੂ ਕਰਵਾ ਦਿੱਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਜਾਅਲੀ ਕਾਗ਼ਜ਼ਾਤ ਤਿਆਰ ਕਰਕੇ ਧੋਖਾਧੜੀ ਕਰਨ ਸਬੰਧੀ ਤਿੰਨ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਦੋ ਮੋਟਰਸਾਈਕਲਾਂ ਦੀ ਟੱਕਰ ਵਿਚ ਇਕ ਨੌਜਵਾਨ ਗੰਭੀਰ ਜ਼ਖ਼ਮੀ
Ad Position 24