12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਭਰੋਆਣਾ ਵਿਖੇ ਆਫ਼ਤ ਬਣ ਰਿਹਾ ਮੀਂਹ ਦਾ ਪਾਣੀ, ਰਾਣਾ ਇੰਦਰ ਪ੍ਰਤਾਪ ਸਿੰਘ ਨੇ ਨਿੱਜੀ ਪੰਪ ਲਗਾ ਕੇ ਕੱਢਣਾ ਸ਼ੁਰੂ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 05-09-2025
ਸੁਲਤਾਨਪੁਰ ਲੋਧੀ, 4 ਸਤੰਬਰ (ਥਿੰਦ) ਦੀਪੇਵਾਲ, ਭਰੋਆਣਾ, ਟਿੱਬੀ, ਕਿੱਲੀ, ਜੱਬੋਵਾਲ, ਰਾਮੇ, ਚਾਨਣਵਿੰਡੀ, ਸ਼ੇਖਮਾਂਗਾ, ਵਾਟਾਂਵਾਲੀ ਸਮੇਤ 15-20 ਪਿੰਡਾਂ ਦਾ ਬਰਸਾਤੀ ਪਾਣੀ ਜੋ ਪਿੰਡ ਭਰੋਆਣਾ ਵਿਖੇ ਇਕੱਠਾ ਹੋਣ ਤੋਂ ਬਾਅਦ ਅੱਗੇ ਡਰੇਨ ਰਾਹੀਂ ਦਰਿਆ ਵਿਚ ਡਿਗਦਾ ਹੈ, ਪਰ ਸਤਲੁਜ ਤੇ ਬਿਆਸ ਦਰਿਆ ਵਿਚ ਭਾਰੀ ਪਾਣੀ ਆ ਜਾਣ ਤੋਂ ਬਾਅਦ ਡਾਫ ਲੱਗਣ ਕਰਕੇ ਪਿੰਡ ਭਰੋਆਣਾ ਵਿਖੇ ਭਾਰੀ ਮਾਤਰਾ ਵਿਚ ਪਾਣੀ ਜਮ੍ਹਾਂ ਹੋ ਗਿਆ ਸੀ, ਜਿਸ ਤੋਂ ਬਾਅਦ ਨੇੜੇ ਦੇ ਪਿੰਡਾਂ ਵਿਚ ਝੋਨੇ ਦੀ ਫ਼ਸਲ ਦੇ ਖ਼ਰਾਬ ਹੋਣ ਦਾ ਡਰ ਪੈਦਾ ਹੋ ਗਿਆ ਸੀ | ਭਰੋਆਣਾ ਵਿਖੇ ਭਾਵੇਂ ਡਰੇਨੇਜ ਵਿਭਾਗ ਵਲੋਂ ਪਾਣੀ ਅੱਗੇ ਸੁੱਟਣ ਲਈ ਮੋਟਰਾਂ ਵੀ ਲਾਈਆਂ ਹੋਈਆਂ ਹਨ, ਪਰ ਉਨ੍ਹਾਂ ਦੇ ਸਹੀ ਕੰਮ ਨਾ ਕਰਨ ਤੇ ਸਥਿਤੀ ਨਾਜ਼ੁਕ ਬਣਦੀ ਜਾ ਰਹੀ ਸੀ | ਇਨ੍ਹਾਂ ਪਿੰਡਾਂ ਦੇ ਕਿਸਾਨਾਂ ਸਰੂਪ ਸਿੰਘ ਭਰੋਆਣਾ, ਸਰਪੰਚ ਬਲਬੀਰ ਸਿੰਘ, ਭਗਤ ਸਿੰਘ, ਸ਼ਾਇਰ ਮੁਖਤਾਰ ਚੰਦੀ ਆਦਿ ਵੱਲੋਂ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਧਿਆਨ ਵਿਚ ਲਿਆਉਣ ਤੋਂ ਬਾਅਦ ਉੱਥੇ ਤਿੰਨ ਵੱਡੇ ਸਬਮਰਸੀਬਲ ਪੰਪ ਚਾਲੂ ਕਰਕੇ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ | ਜਿਸ ਨਾਲ ਇਲਾਕੇ ਦੇ ਕਿਸਾਨਾਂ ਨੂੰ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ | ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿਚ ਪੰਪ ਚਾਲੂ ਕਰਨ ਸਮੇਂ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਭਰੋਆਣਾ ਵਿਖੇ ਵਿਖੇ ਇਲਾਕੇ ਵਿਚ ਦੀ ਲੰਘਣ ਵਾਲੀਆਂ ਡਰੇਨਾਂ ਇੱਥੇ ਇਕੱਠੀਆਂ ਹੁੰਦੀਆਂ ਹਨ, ਜਦੋਂ ਦਰਿਆ ਵਿਚ ਪਾਣੀ ਜ਼ਿਆਦਾ ਆ ਜਾਂਦਾ ਹੈ ਤਾਂ ਡਾਫ ਲੱਗ ਜਾਂਦੀ ਹੈ | ਫਿਰ ਧੁੱਸੀ ਬੰਨ੍ਹ ਤੇ ਲੱਗੇ ਦਰ ਬੰਦ ਕਰਕੇ ਮੋਟਰਾਂ ਰਾਹੀਂ ਪਾਣੀ ਦਰਿਆ ਵਾਲੇ ਪਾਸੇ ਨੂੰ ਸੁੱਟਿਆ ਜਾਂਦਾ ਹੈ, ਪਰ ਮੋਟਰਾਂ ਪਾਣੀ ਘੱਟ ਕੱਢੇ ਜਾਣ ਕਰਕੇ ਇੱਥੇ ਸਥਿਤੀ ਨੂੰ ਦੇਖਦਿਆਂ ਵੱਡੇ ਸਬਮਰਸੀਬਲ ਪੰਪ ਲਾਏ ਗਏ ਹਨ | ਉਨ੍ਹਾਂ ਨੇ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਸਰੂਪਵਾਲ ਨੇੜੇ ਵੀ ਅੱਲੂਵਾਲ ਪੁਲੀ ਤੇ 2 ਵੱਡੇ ਪੰਪ ਲਾ ਕੇ ਵੇਈਾ ਵਿਚ ਪਾਣੀ ਸੁੱਟਿਆ ਜਾ ਰਿਹਾ ਹੈ | ਜਿਸ ਨਾਲ 20 ਤੋਂ 25 ਪਿੰਡਾਂ ਦੀ 8 ਹਜ਼ਾਰ ਏਕੜ ਜ਼ਮੀਨ ਵਿਚ ਖੜ੍ਹਾ ਪਾਣੀ ਅੱਗੇ ਨਿਕਲ ਜਾਵੇਗਾ | ਉਨ੍ਹਾਂ ਨੇ ਕਿਹਾ ਦਰਿਆ ਬਿਆਸ ਅਤੇ ਕਾਲੀ ਵੇਈਾ ਵਿਚ ਪਾਣੀ ਦੇ ਵਧੇ ਪੱਧਰ ਨੂੰ ਦੇਖਦਿਆਂ ਬੰਨ੍ਹਾਂ ਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਮਿੱਟੀ ਪਾਈ ਜਾ ਰਹੀ ਹੈ | ਇਸ ਮੌਕੇ ਤਜਿੰਦਰ ਸਿੰਘ, ਸ਼ਮਸ਼ੇਰ ਸਿੰਘ ਭਰੋਆਣਾ, ਲਾਭਪ੍ਰੀਤ ਸਿੰਘ, ਬਲਦੇਵ ਸਿੰਘ, ਜਸਵਿੰਦਰ ਸਿੰਘ ਭਰੋਆਣਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਹਤ ਸਮੱਗਰੀ ਸਹੀ ਲੋੜਵੰਦ ਲੋਕਾਂ ਦੇ ਹੱਥਾਂ 'ਚ ਪਹੁੰਚਾਈ ਜਾਵੇ-ਜੰਗਵੀਰ ਸਿੰਘ ਚੌਹਾਨ ਅਗਲੀ ਖ਼ਬਰ ਵਿਅਕਤੀ ਦੀ ਕੁੱਟਮਾਰ ਕਰਨ ਸੰਬੰਧੀ ਚਾਰ ਖ਼ਿਲਾਫ਼ ਕੇਸ ਦਰਜ <br/>
Ad Position 24