ਭੁਲੱਥ, 4 ਸਤੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਾਰਡ ਨੰਬਰ 13 ਦੇ ਵਸਨੀਕ ਠੇਕੇਦਾਰ ਜੋਗਿੰਦਰ ਪਾਲ ਸਿੱਧੂ ਦੇ ਪਤਨੀ ਬੀਬੀ ਊਸ਼ਾ ਰਾਣੀ ਦਾ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮੌਕੇ ਭਗਵਾਨ ਵਾਲਮੀਕ ਮੰਦਿਰ ਭੁਲੱਥ ਵਿਖੇ ਰਮਾਇਣ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ ਬਾਬਾ ਕੁਲਦੀਪ ਸਿੰਘ ਸਿੱਧੂ ਵਲੋਂ ਆਈਆਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ | ਇਸ ਮੌਕੇ ਵੱਖ-ਵੱਖ ਰਾਜਨੀਤਿਕ, ਸਮਾਜ ਸੇਵੀ ਤੇ ਧਾਰਮਿਕ ਆਗੂਆਂ ਤੋਂ ਇਲਾਵਾ ਸੰਗਤਾਂ ਵਲੋਂ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਗਈ | ਇਸ ਮੌਕੇ ਉਚੇਚੇ ਤੌਰ 'ਤੇ ਚਿਸ਼ਤੀ ਸਿਲਸਿਲੇ ਨਾਲ ਸੰਬੰਧਿਤ ਡੇਰਾ ਹਜ਼ਰਤ ਬਾਬਾ ਮਾਧੋ ਸ਼ਾਹ ਨਾਲ ਸੰਬੰਧਿਤ ਗੱਦੀ ਨਸ਼ੀਨ ਸਾਈਾ ਸ਼ਿੰਦੇ ਸ਼ਾਹ ਵਲੋਂ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਕੀਰਤਨੀ ਜਥਾ ਭਾਈ ਸਾਹਿਬ ਭਾਈ ਸੁਖਵੰਤ ਸਿੰਘ ਸਭਰਵਾਲ ਚੁਗਾਵਾਂ ਵਾਲਿਆਂ ਵਲੋਂ ਵੈਰਾਗਮਈ ਕੀਰਤਨ ਰਾਹੀ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ | ਇਸ ਮੌਕੇ ਬੀਬੀ ਊਸ਼ਾ ਰਾਣੀ ਦੇ ਸਮਾਜ ਵਿਚ ਚੰਗੇ ਵਰਤਾਰੇ ਨੂੰ ਯਾਦ ਕਰਦਿਆਂ ਮਾਸਟਰ ਬੀਰ ਸਿੰਘ ਸਿੱਧੂ ਤੇ ਕਾਮਰੇਡ ਮੇਹਰ ਚੰਦ ਸਿੱਧੂ ਵਲੋਂ ਸ਼ਰਧਾ ਦੇ ਫ਼ੁੱਲ ਭੇਟ ਕੀਤੇ ਗਏ | ਇਸ ਮੌਕੇ ਪਰਿਵਾਰ ਵਲੋਂ ਭਗਵਾਨ ਵਾਲਮੀਕੀ ਮੰਦਰ ਭੁਲੱਥ ਵਾਸਤੇ 25 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਭੇਟ ਕੀਤੀ ਗਈ | ਇਸ ਮੌਕੇ ਇੰਸਪੈਕਟਰ ਜਨਕ ਰਾਜ, ਕਸ਼ਮੀਰ ਲਾਲ ਸਿੱਧੂ, ਮਾਸਟਰ ਜਸਵਿੰਦਰ ਪਾਲ, ਸੁਦੇਸ਼ ਕੁਮਾਰ ਸਿੱਧੂ, ਪ੍ਰੀਤਮ ਸਿੰਘ, ਜੀਤ ਸਿੰਘ, ਕਰਨੈਲ ਸਿੰਘ, ਪ੍ਰਧਾਨ ਜਸਵਿੰਦਰ ਸਿੰਘ ਡਾਲਾ, ਜਗਦੀਸ਼ ਕੁਮਾਰ ਸਿੱਧੂ, ਗੁਰਨਾਮ ਸਿੰਘ ਸਿੱਧੂ, ਚਰਨ ਦਾਸ ਬਿੱਟੂ, ਅਮਰੀਕ ਸਿੰਘ, ਨਰੇਸ਼ ਸਿੱਧੂ ਲਖਵਿੰਦਰ ਪੰਮਾ ਤੇ ਹੋਰ ਹਾਜ਼ਰ ਸਨ |