12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਕੈਪਟਨ ਕਮਲਜੀਤ ਸਿੰਘ ਦਾ ਭੁਲੱਥ ਗਰਬੀ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ <br/>

Ad Position 21
No active advertisement
ਅਜੀਤ ਡੈਸਕ 05-09-2025
ਭੁਲੱਥ, 4 ਸਤੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ 13 ਨੰਬਰ ਵਾਰਡ ਦੇ ਵਸਨੀਕ ਕੈਪਟਨ ਕਮਲਜੀਤ ਸਿੰਘ ਦਾ ਦਿਹਾਂਤ ਹੋ ਗਿਆ | ਉਨ੍ਹਾਂ ਦੇ ਮਿ੍ਤਕ ਸਰੀਰ ਦਾ ਅੰਤਿਮ ਸਸਕਾਰ ਭੁਲੱਥ ਗਰਬੀ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਸ਼ਮਸ਼ਾਨਘਾਟ ਭੁਲੱਥ ਵਿਖੇ ਅੰਤਿਮ ਸੰਸਕਾਰ ਮੌਕੇ ਮਾਹੌਲ ਉਸ ਸਮੇਂ ਦੁਖਦਾਇਕ ਤੇ ਭਾਵਕ ਬਣ ਗਿਆ, ਜਦੋਂ ਕੈਪਟਨ ਕਮਲਜੀਤ ਸਿੰਘ ਦੇ ਮਿ੍ਤਕ ਸਰੀਰ ਨੂੰ ਅਗਨੀ ਭੇਟ ਉਨ੍ਹਾਂ ਦੀਆਂ ਦੋਵਾਂ ਬੇਟੀਆਂ ਵਲੋਂ ਕੀਤੀ ਗਈ | ਜ਼ਿਕਰਯੋਗ ਹੈ ਕਿ ਕੈਪਟਨ ਕਮਲਜੀਤ ਸਿੰਘ ਆਪਣੇ ਪਿੱਛੇ ਪਰਿਵਾਰ ਵਿਚ ਆਪਣੀ ਪਤਨੀ ਪਰਮਜੀਤ ਕੌਰ ਤੇ ਦੋ ਬੇਟੀਆਂ ਸਿਮਰਨਜੀਤ ਕੌਰ ਤੇ ਕਿਰਨਦੀਪ ਕੌਰ ਛੱਡ ਗਏ ਹਨ | ਅੰਤਿਮ ਸਸਕਾਰ ਮੌਕੇ ਸਾਬਕਾ ਸਰਪੰਚ ਸਤਵਿੰਦਰ ਸਿੰਘ ਸ਼ੇਰ ਗਿੱਲ ਖੱਸਣ, ਕਾਂਗਰਸ ਯੂਥ ਆਗੂ ਪਲਵਿੰਦਰ ਸਿੰਘ ਭਿੰਡਰ, ਸੂਬੇਦਾਰ ਮਹਿੰਦਰ ਸਿੰਘ ਖੱਸਣ, ਇੰਸਪੈਕਟਰ ਜਨਕ ਰਾਜ, ਲਖਵਿੰਦਰ ਸਿੰਘ ਲੱਕੀ ਭੁਲੱਥ, ਪ੍ਰਧਾਨ ਨਿਰਮਲ ਸਿੰਘ, ਸੁਖਵਿੰਦਰ ਸਿੰਘ, ਤਿਲਕਰਾਜ ਸਭਰਵਾਲ, ਗੁਰਬਚਨ ਸਿੰਘ ਖੱਸਣ, ਜਗਮੋਹਨ ਸਿੰਘ, ਮਨਦੀਪ ਸਿੰਘ ਚੰਡੀਗੜ੍ਹ, ਸੂਬੇਦਾਰ ਮਹਿੰਦਰ ਸਿੰਘ, ਬੀਰ ਦਵਿੰਦਰ ਸਿੰਘ ਸੰਧੂ ਸਾਧੂ ਗੜ ਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਵੱਲੋਂ ਸ਼ਿਰਕਤ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਪਿੰਡ ਮੰਡ ਇੰਦਰਪੁਰ ਨੂੰ ਦੋਵਾਂ ਦਰਿਆਵਾਂ ਦੀ ਪੈ ਰਹੀ ਮਾਰ <br/> ਅਗਲੀ ਖ਼ਬਰ ਸੰਸਦ ਮੈਂਬਰ ਡਾ. ਚੱਬੇਵਾਲ ਵਲੋਂ ਮਨਸੂਰਵਾਲ ਬੇਟ, ਢਿਲਵਾਂ ਵਿਖੇ ਧੁੱਸੀ ਬੰਨ੍ਹ ਦਾ ਕੀਤਾ ਦੌਰਾ <br/>
Ad Position 24