11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਆਰਜ਼ੀ ਬੰਨ੍ਹ ਦਾ 1500 ਫੁੱਟ ਤੋਂ ਵੱਧ ਹਿੱਸਾ ਦਰਿਆ ਬੁਰਦ ਹੋਇਆ <br/>

Ad Position 21
No active advertisement
ਅਜੀਤ ਡੈਸਕ 22-09-2025
ਕਪੂਰਥਲਾ, 21 ਸਤੰਬਰ (ਅਮਰਜੀਤ ਕੋਮਲ)-ਸ੍ਰੀ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਮੰਡ ਖ਼ਿਜਰਪੁਰ ਤੱਕ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਵਲੋਂ ਆਪਣੀ 4600 ਏਕੜ ਮਾਲਕੀ ਵਾਲੀ ਜ਼ਮੀਨ ਬਚਾਉਣ ਲਈ ਦਰਿਆ ਬਿਆਸ ਦੇ ਨਾਲ ਲਾਏ ਗਏ 9 ਕਿੱਲੋਮੀਟਰ ਲੰਮੇ ਆਰਜ਼ੀ ਬੰਨ ਦਾ 1500 ਫੁੱਟ ਤੋਂ ਵੱਧ ਹਿੱਸਾ ਦਰਿਆ ਬੁਰਦ ਹੋ ਜਾਣ ਕਾਰਨ ਇਨ੍ਹਾਂ ਪਿੰਡਾਂ ਦੇ ਕਿਸਾਨ ਚਿੰਤਤ ਹਨ | ਦਰਿਆ ਵਲੋਂ ਅਜੇ ਵੀ ਬੰਨ ਨੂੰ ਜ਼ੋਰਦਾਰ ਢਾਹ ਲਗਾਈ ਜਾ ਰਹੀ ਹੈ | ਇੱਥੇ ਵਰਨਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਦਰਿਆ ਵਲੋਂ ਲਗਾਈ ਜਾ ਰਹੀ ਢਾਹ ਕਾਰਨ ਬੰਨ੍ਹ ਦਾ ਵੱਡਾ ਹਿੱਸਾ ਖੁਰ ਗਿਆ ਸੀ ਤੇ ਹੋਰ ਬੰਨ੍ਹ ਟੱੁਟਣ ਦੇ ਖ਼ਦਸ਼ੇ ਨੂੰ ਮੁੱਖ ਰੱਖਦਿਆਂ ਲੋਕਾਂ ਨੇ ਰਾਤ ਨੂੰ ਇੱਕਜੁੱਟ ਹੋ ਕੇ ਪੋਕਲੇਨ ਤੇ ਜੇਸੀਬੀ ਮਸ਼ੀਨਾਂ ਨਾਲ ਬੰਨ੍ਹ ਦੇ ਅਗਲੇ ਪਾਸੇ ਰਿੰਗ ਬੰਨ੍ਹ ਬਣਾਇਆ ਸੀ | ਦਰਿਆ ਬਿਆਸ ਵਿਚ ਪਾਣੀ ਦੇ ਤੇਜ਼ ਵਹਾਅ ਕਾਰਨ ਲਗਾਤਾਰ ਲੱਗ ਰਹੀ ਢਾਹ ਰੋਜ਼ਾਨਾ ਬੰਨ੍ਹ ਦੇ ਵੱਡੇ ਹਿੱਸੇ ਨੂੰ ਖੋਰਾ ਲਗਾ ਰਹੀ ਹੈ ਤੇ ਇਸ ਸਮੇਂ ਆਰਜ਼ੀ ਬੰਨ ਦੇ ਨਾਲ 25 ਤੋਂ 30 ਫੁੱਟ ਡੂੰਘਾ ਪਾਣੀ ਵਗ ਰਿਹਾ ਹੈ | ਇਲਾਕੇ ਦੇ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਲੱਕ ਬੰਨ ਕੇ ਇਸ ਬੰਨ ਨੂੰ ਬਚਾਉਣ ਵਿਚ ਜੁਟੇ ਹੋਏ ਹਨ ਪਰ ਪਾਣੀ ਦਾ ਤੇਜ਼ ਵਹਾਅ ਉਨ੍ਹਾਂ ਦੀ ਪੇਸ਼ ਨਹੀਂ ਜਾਣ ਦੇ ਰਿਹਾ ਹੈ | ਮੰਗੂਪੁਰ ਦੇ ਵਾਸੀ ਰੇਸ਼ਮ ਸਿੰਘ ਸੇਵਾ ਮੁਕਤ ਅੰਕੜਾ ਅਫ਼ਸਰ, ਹੁਕਮ ਸਿੰਘ ਨੂਰੋਵਾਲ, ਲਾਭ ਸਿੰਘ ਤੇ ਇਲਾਕੇ ਦੇ ਹੋਰ ਕਿਸਾਨਾਂ ਨੇ ਦੱਸਿਆ ਕਿ ਹੁਣ ਤੱਕ ਪਿੰਡਾਂ ਦੇ ਲੋਕਾਂ ਨੇ 20 ਲੱਖ ਰੁਪਏ ਤੋਂ ਵੱਧ ਰਕਮ ਡੀਜ਼ਲ, ਤਾਰ, ਮਿੱਟੀ ਦੇ ਬੋਰਿਆਂ ਆਦਿ 'ਤੇ ਖ਼ਰਚ ਕਰ ਚੁੱਕੇ ਹਨ ਤੇ ਰਿੰਗ ਬੰਨ ਬਣਾਉਣ ਲਈ ਉਨ੍ਹਾਂ ਨੂੰ 16 ਲੱਖ ਰੁਪਏ ਦੀ ਜ਼ਮੀਨ ਕਿਸੇ ਕਿਸਾਨ ਕੋਲੋਂ ਮੌਕੇ 'ਤੇ ਲੈਣੀ ਪਈ | ਇਸ ਵਿਚੋਂ ਪੰਜ ਲੱਖ ਰੁਪਏ ਦੀ ਅਦਾਇਗੀ ਸਬੰਧਿਤ ਕਿਸਾਨ ਨੂੰ ਕਰ ਚੁੱਕੇ ਹਨ | ਇਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਬੰਨ ਬਚਾਉਣ ਦੇ ਇਸ ਕਾਰਜ ਵਿਚ ਰਾਜਨੀਤਿਕ, ਸਮਾਜਿਕ, ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਸੰਗਤਾਂ ਤੇ ਸੰਤ ਬਾਬਾ ਜੈ ਸਿੰਘ ਮਹਿਮਦਾਵਾਲ ਵਾਲੇ, ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਵਾਲੇ ਤੇ ਬਾਬਾ ਖੜਕ ਸਿੰਘ ਬੀੜ ਬਾਬਾ ਬੁੱਢਾ ਸਾਹਿਬ ਵਾਲਿਆਂ ਤੋਂ ਇਲਾਵਾ ਕਪੂਰਥਲਾ ਹਲਕੇ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ, ਸੁਲਤਾਨਪੁਰ ਲੋਧੀ ਹਲਕੇ ਦੇ ਵਿਧਾਇਕ ਇੰਦਰਪ੍ਰਤਾਪ ਸਿੰਘ ਤੇ ਹੋਰ ਸ਼ਖ਼ਸੀਅਤਾਂ ਨੇ ਵਡਮੁੱਲਾ ਯੋਗਦਾਨ ਪਾਇਆ ਪਰ ਇਸ ਸਭ ਕੁੱਝ ਦੇ ਬਾਵਜੂਦ ਵੀ ਬੰਨ ਖੁਰਨ ਦਾ ਸਿਲਸਿਲਾ ਨਿਰੰਤਰ ਜਾਰੀ ਹੈ | ਕਿਸਾਨਾਂ ਨੇ ਦੱਸਿਆ ਕਿ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨ ਪਰ ਉਨ੍ਹਾਂ ਦੀ ਕਿਸੇ ਨੇ ਵੀ ਸਾਰ ਨਹੀਂ ਲਈ | ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੇ ਇਸ ਕਾਰਜ ਦੌਰਾਨ ਲੰਗਰ ਦੀ ਸੇਵਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਿਭਾਈ ਗਈ | ਅੱਜ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਸੇਵਾ ਮੁਕਤ ਚੀਫ਼ ਇੰਜ. ਐਸ.ਐਸ. ਖੋਸਾ ਤੇ ਸੇਵਾ ਮੁਕਤ ਨਿਗਰਾਨ ਇੰਜ. ਸੁਖਦੇਵ ਸਿੰਘ ਔਲਖ ਨੇ ਆਪਣੇ ਸਾਥੀਆਂ ਨਾਲ ਬੰਨ ਦਾ ਦੌਰਾ ਕੀਤਾ | ਉਨ੍ਹਾਂ ਮੌਕੇ 'ਤੇ ਹਾਜ਼ਰ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਦਰਿਆ ਵਲੋਂ ਆਰਜ਼ੀ ਬੰਨ ਨੂੰ ਲਗਾਤਾਰ ਲਗਾਈ ਜਾ ਢਾਹ ਨੂੰ ਰੋਕਣ ਲਈ ਸਟੱਡ ਤੇ ਸਪਰ ਲਗਾਏ ਜਾਣ ਤੱਦ ਹੀ ਬੰਨ ਦੇ ਲਗਾਤਾਰ ਖੁਰਨ ਦੇ ਵਰਤਾਰੇ ਨੂੰ ਰੋਕਿਆ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਬੱਚੇ ਨਾਲ ਹੋਈ ਬਦਫ਼ੈਲੀ ਦਾ ਮਾਮਲਾ ਸਤਨਾਮਪੁਰਾ ਪੁਲਿਸ ਨੇ ਜਬਰੀ ਦਬਾਇਆ
Ad Position 24