ਕਪੂਰਥਲਾ, 21 ਸਤੰਬਰ (ਸਡਾਨਾ)-ਨਵੀਂ ਦਾਣਾ ਮੰਡੀ ਵਿਖੇ ਮੁਨੀਮ ਯੂਨੀਅਨ ਦੀ ਵਿਸ਼ੇਸ਼ ਮੀਟਿੰਗ ਹੋਈ | ਜਿਸ ਦੀ ਪ੍ਰਧਾਨਗੀ ਚੇਅਰਮੈਨ ਰਾਧੇ ਸ਼ਿਆਮ ਨੇ ਕੀਤੀ | ਇਸ ਮੌਕੇ ਯੂਨੀਅਨ ਦੇ ਸਾਬਕਾ ਪ੍ਰਧਾਨ ਓਮਕਾਰ ਕਾਲੀਆ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਦੌਰਾਨ ਮੁਨੀਮ ਯੂਨੀਅਨ ਦੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ ਤੇ ਸਰਬਸੰਮਤੀ ਨਾਲ ਕਾਰਜਕਾਰਨੀ ਦਾ ਗਠਨ ਕਰਦਿਆਂ ਅਵਿਨਾਸ਼ ਸ਼ਰਮਾ ਨੂੰ ਦੂਸਰੀ ਵਾਰ ਮੁਨੀਮ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ 11 ਮੈਂਬਰੀ ਕਮੇਟੀ ਦਾ ਗਠਨ ਕਰਦਿਆਂ ਰਜੇਸ਼ ਕੁਮਾਰ ਨੂੰ ਉਪ ਪ੍ਰਧਾਨ, ਮਹੇਸ਼ ਗੋਗਨਾ ਨੂੰ ਸੀਨੀਅਰ ਉਪ ਪ੍ਰਧਾਨ, ਪ੍ਰਦੀਪ ਸ਼ਰਮਾ ਨੂੰ ਸਕੱਤਰ, ਪੰਕਜ ਧੀਮਾਨ ਨੂੰ ਖਜਾਨਚੀ, ਅਸ਼ੋਕ ਸ਼ਰਮਾ ਨੂੰ ਮੁੱਖ ਸਲਾਹਕਾਰ, ਸੁਰਜੀਤ ਕੁਮਾਰ ਨੂੰ ਪ੍ਰਚਾਰ ਸਕੱਤਰ, ਸੋਮ ਲਾਲ, ਵਿਜੇ ਕੁਮਾਰ, ਦਵਿੰਦਰ ਕੁਮਾਰ, ਪਰਮਿੰਦਰ ਲਾਡੀ, ਸ਼ਾਮ ਲਾਲ, ਲਖਵੰਤ ਸਿੰਘ ਬਿੱਟੂ (ਸਾਰੇ ਏਰੀਆ ਇੰਚਾਰਜ) ਨਿਯੁਤ ਕੀਤੇ ਗਏ | ਇਸ ਮੌਕੇ ਨਵਨਿਯੁਕਤ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਉਸ ਨੂੰ ਦੂਸਰੀ ਵਾਰ ਪ੍ਰਧਾਨ ਚੁਣਨ 'ਤੇ ਸਾਥੀ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਭਰੋਸਾ ਦਿਵਾਇਆ ਕਿ ਉਹ ਮੁਨੀਮ ਯੂਨੀਅਨ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਦਾ ਯਤਨ ਕਰਨਗੇ | ਇਸ ਮੌਕੇ ਲੇਬਰ ਯੂਨੀਅਨ ਦੇ ਪ੍ਰਧਾਨ ਸਤਪਾਲ ਆਨੰਦ, ਸਤਪਾਲ ਸ਼ਰਮਾ, ਕੁੰਦਨ ਲਾਲ, ਰਮੇਸ਼ ਸ਼ਰਮਾ, ਨਰਿੰਜਨ ਸਿੰਘ, ਜਗਮੋਹਨ ਸਿੰਘ, ਚਰਨਜੀਤ ਸਿੰਘ, ਰਾਈਸ ਮਿੱਲਰ ਤੋਂ ਅਜੈ ਚੱਢਾ, ਟੇਕ ਚੰਦ ਸ਼ਰਮਾ, ਪ੍ਰਵੀਨ ਕੁਮਾਰ, ਬਖਸ਼ੀ ਰਾਮ, ਕਮਲੇਸ਼ ਪੰਡਿਤ, ਅੰਕੁਸ਼ ਕੋਹਲੀ, ਨਿਤਿਨ ਸੂਰੀ, ਕ੍ਰਿਸ਼ਨ ਰਾਜਪੂਤ, ਕਰਨ ਅਟਵਾਲ, ਲਾਡੀ ਭਗਤ, ਸੰਨੀ ਤੇ ਹੋਰ ਹਾਜ਼ਰ ਸਨ |