ਭੁਲੱਥ, 21 ਸਤੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਮਹਾਂ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਜ਼ਿਲ੍ਹਾ ਸਕੱਤਰ ਕਾਮਰੇਡ ਜੈ ਪਾਲ ਦੀ ਅਗਵਾਈ ਵਿਚ ਸਾਥੀ ਚੰਡੀਗੜ੍ਹ ਲਈ ਰਵਾਨਾ ਹੋਏ | ਇਸ ਮੌਕੇ ਸਾਥੀ ਜਸਵਿੰਦਰ ਸਿੰਘ ਡਾਲਾ ਨੇ ਕਿਹਾ ਕਿ ਇਲਾਕੇ ਵਿਚੋਂ ਉਤਸ਼ਾਹ ਪੂਰਵਕ ਸਾਥੀ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਜਾ ਰਹੇ ਹਨ | ਇਸ ਮੌਕੇ ਕੁਲਦੀਪ ਸਿੰਘ, ਸੋਹਨ ਲਾਲ, ਮੰਗਲ ਸਿੰਘ, ਬਲਵਿੰਦਰ ਸਿੰਘ ਸੰਗੋਵਾਲ, ਗੁਰਪ੍ਰੀਤ ਸਿੰਘ ਸੰਗੋਵਾਲ, ਵਿਜੇ ਕੁਮਾਰ ਮੇਤਲਾ, ਕੁਲਵਿੰਦਰ ਸਿੰਘ ਗਡਾਣੀ, ਸੋਹਣ ਸਿੰਘ ਬਜਾਜ, ਬਲਵਿੰਦਰ ਸਿੰਘ ਬਾਮੂੰਵਾਲ ਤੇ ਹੋਰ ਹਾਜ਼ਰ ਸਨ |