ਭੁਲੱਥ, 21 ਸਤੰਬਰ (ਮਨਜੀਤ ਸਿੰਘ ਰਤਨ)-ਮਰਿਆਦਾ ਪ੍ਰਸ਼ੋਤਮ ਭਗਵਾਨ ਰਾਮ ਚੰਦਰ ਨੂੰ ਸਮਰਪਿਤ ਨਗਰ ਭੁਲੱਥ ਵਿਚ ਰਾਮਾ ਕਿ੍ਸ਼ਨਾ ਡਰਾਮਾਟਿਕ ਕਲੱਬ ਭੁਲੱਥ ਵਲੋਂ ਹਰ ਸਾਲ ਰਾਮ ਲੀਲ੍ਹਾ ਤੇ ਦੁਸਹਿਰਾ ਉਤਸਵ ਕਰਵਾਇਆ ਜਾਂਦਾ ਹੈ | ਇਸ ਵਾਰ ਕਲੱਬ ਵੱਲੋਂ 72ਵੀਂ ਰਾਮ ਲੀਲ੍ਹਾ ਦਾ ਸ਼ੁੱਭ ਆਰੰਭ ਅੱਜ 22 ਸਤੰਬਰ ਨੂੰ ਰਾਤ 8 ਵਜੇ ਸ੍ਰੀ ਸ੍ਰੀ 1008 ਸੰਤ ਗੋਪਾਲ ਦਾਸ ਦੇ ਆਸ਼ੀਰਵਾਦ ਤੇ ਸੰਤ ਲਕਸ਼ਮਣ ਦਾਸ ਵਲੋਂ ਕੀਤਾ ਜਾਵੇਗਾ, ਜੋ ਨਿਰੰਤਰ 1 ਅਕਤੂਬਰ ਤੱਕ ਚੱਲੇਗਾ ਤੇ ਦੁਸਹਿਰਾ ਉਤਸਵ 2 ਅਕਤੂਬਰ ਨੂੰ ਬੜੀ ਧੂਮਧਾਮ ਨਾਲ ਸਰਕਾਰੀ ਸਕੂਲ ਦੀ ਗਰਾਊਾਡ ਵਿਚ ਕਰਵਾਇਆ ਜਾਵੇਗਾ | ਜਿਸ ਸਬੰਧੀ ਕਲੱਬ ਦੇ ਆਗੂਆਂ ਵੱਲੋਂ ਨਗਰ ਵਿਚ ਸੱਦਾ ਪੱਤਰ ਵੰਡੇ ਗਏ ਅਤੇ ਸੰਗਤਾਂ ਨੂੰ ਪਰਿਵਾਰ ਸਹਿਤ ਸ਼ਾਮਿਲ ਹੋਣ ਦੀ ਅਪੀਲ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਭੁਲੱਥ ਦੀ ਰਾਮ ਲੀਲ੍ਹਾ ਬਹੁਤ ਪੁਰਾਤਨ ਵਿਧੀ ਨਾਲ ਜੁੜੀ ਤੇ ਬੜੀ ਮਾਨਤਾ ਭਰੀ ਹੈ | ਉਨ੍ਹਾਂ ਕਿਹਾ ਕਿ ਇਹ ਇਕ ਧਾਰਮਿਕ ਉਪਰਾਲਾ ਹੈ ਜਿਸ ਨਾਲ ਪੁਰਾਤਨ ਸਮੇਂ ਚੱਲਦੀ ਆ ਰਹੀ ਰੀਤ ਬਰਕਰਾਰ ਹੈ ਉੱਥੇ ਨਵੀਂ ਪੀੜੀ ਵੀ ਧਰਮ ਨਾਲ ਜੁੜਦੀ ਹੈ ਅਤੇ ਜਾਣੂ ਹੁੰਦੀ ਕਿ ਸੱਚ ਦੀ ਕਿਵੇਂ ਬੁਰਾਈ ਤੇ ਜਿੱਤ ਹੋਈ ਹੈ | ਇਸ ਮੌਕੇ ਸੁਦੇਸ਼ ਦੱਤਾ, ਕੌਂਸਸਰ ਲਕਸ਼ ਚੌਧਰੀ, ਰਾਮ ਰਤਨ ਸ਼ਰਮਾ, ਭਰਤ ਦੱਤਾ, ਫੌਜਾ ਸਿੰਘ, ਮਨਜੀਤ ਸਿੰਘ, ਰਜੇਸ਼ ਕੁਮਾਰ ਤੇ ਹੋਰ ਹਾਜ਼ਰ ਸਨ |