10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਦੁਸਹਿਰੇ ਦੇ ਤਿਉਹਾਰ ਸੰਬੰਧੀ ਵੱਖ-ਵੱਖ ਰਾਮ ਲੀਲ੍ਹਾ ਕਮੇਟੀਆਂ ਨੇ ਝੰਡਾ ਚੜ੍ਹਾਇਆ <br/>

Ad Position 21
No active advertisement
ਅਜੀਤ ਡੈਸਕ 22-09-2025
ਕਪੂਰਥਲਾ, 21 ਸਤੰਬਰ (ਸਡਾਨਾ)-ਸ੍ਰੀ ਪ੍ਰਤਾਪ ਧਰਮ ਪ੍ਰਚਾਰਨੀ ਸਭਾ ਰਾਮ ਲੀਲਾ ਦੁਸਹਿਰਾ ਕਮੇਟੀ ਵਲੋਂ ਦੁਸਹਿਰੇ ਦੇ ਸਬੰਧ ਵਿਚ ਅੱਜ ਦੇਵੀ ਤਲਾਬ ਮੈਦਾਨ ਵਿਖੇ ਸੂਰਜਵੰਸ਼ੀ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਸ੍ਰੀ ਪੰਚ ਮੰਦਿਰ ਤੋਂ ਸ਼ੋਭਾ ਯਾਤਰਾ ਦੇ ਰੂਪ ਵਿਚ ਰਾਮ ਲੀਲਾ ਦੇ ਪਾਤਰ ਦੇਵੀ ਤਲਾਬ ਦੇ ਮੈਦਾਨ ਵਿਖੇ ਪਹੁੰਚੇ ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਦੀ ਸੂਬਾਈ ਕਾਰਜਕਾਰਨੀ ਦੇ ਮੈਂਬਰ ਉਮੇਸ਼ ਸ਼ਾਰਧਾ ਨੇ ਸੂਰਜਵੰਸ਼ੀ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਸੁਰਿੰਦਰ ਸ਼ਰਮਾ, ਰਜੇਸ਼ ਸੂਰੀ, ਚੇਅਰਮੈਨ ਕਿ੍ਸ਼ਨ ਲਾਲ ਸਰਾਫ਼, ਕਮਲਜੀਤ ਸਿੰਘ, ਰਜਿੰਦਰ ਵਰਮਾ, ਐਡਵੋਕੇਟ ਪੁਲਕਿਤ ਸੂਰੀ, ਬਿਸ਼ੰਭਰ ਦਾਸ, ਸਤੀਸ਼ ਸ਼ਰਮਾ, ਹਰਵੰਤ ਭੰਡਾਰੀ, ਮੋਤੀ ਲਾਲ ਪੁਰੀ, ਦਵਿੰਦਰ ਕਾਲੀਆ, ਮੰਗਲ ਸਿੰਘ, ਪਵਨ ਲੂੰਬਾ, ਹਰਦੀਪ ਬਾਵਾ, ਭੁਪਿੰਦਰ ਸਿੰਘ, ਮਨੀਸ਼ ਕੁਮਾਰ, ਸੰਦੀਪ ਮਹਾਜਨ, ਤਨੁਜ ਮਹਾਜਨ, ਗੁਲਸ਼ਨ ਲੰੂਬਾ, ਬਲਜਿੰਦਰ ਸਿੰਘ, ਕ੍ਰਿਸ਼ਨ ਦੱਤ ਸ਼ਰਮਾ ਤੇ ਹੋਰ ਹਾਜ਼ਰ ਸਨ | ਇਸੇ ਤਰ੍ਹਾਂ ਸ੍ਰੀ ਰਾਮ ਧਰਮ ਪ੍ਰਚਾਰਨੀ ਸਭਾ ਰਾਮ ਲੀਲਾ ਦੁਸਹਿਰਾ ਕਮੇਟੀ ਸਿਟੀ ਹਾਲ ਵਲੋਂ ਵੀ ਸੂਰਜਵੰਸ਼ੀ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਸੁਮਿਤ ਗੁਪਤਾ ਨੇ ਝੰਡਾ ਚੜ੍ਹਾਉਣ ਦੀ ਪੂਜਾ ਵਿਚ ਸ਼ਿਰਕਤ ਕੀਤੀ | ਅੱਜ ਦੇ ਇਸ ਸਮਾਗਮ ਦੌਰਾਨ ਪ੍ਰਧਾਨ ਸ਼ਿਵਦਰਸ਼ਨ ਕਪੂਰ, ਚੇਅਰਮੈਨ ਵਿਜੇ ਛਾਬੜਾ, ਵਰਿੰਦਰ ਸੂਦ, ਮਨੋਜ ਕੁਮਾਰ, ਸੰਜੀਵ ਗੁਪਤਾ, ਆਸ਼ੂ ਕਸ਼ਯਪ, ਮੀਡੀਆ ਇੰਚਾਰਜ ਗਗਨ ਬਹਿਲ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਡਿਪਟੀ ਮੇਅਰ ਵਿਨੋਦ ਸੂਦ, ਰਾਣਾ ਗੁਰਜੀਤ ਸਿੰਘ ਦੇ ਨਿੱਜੀ ਸਹਾਇਕ ਮਨੀ ਮਾਂਗਟ, ਗੁਲਸ਼ਨ, ਟੋਨੀ, ਸੁਨੀਲ ਦੱਤਾ, ਪ੍ਰਮੋਦ ਵਰਮਾ, ਸੋਨੰੂ, ਸ਼ਕਤੀ, ਜਤਿੰਦਰ ਚਾਵਲਾ, ਅਮਿਤ, ਪੁਸ਼ਪਿੰਦਰ, ਸੰਜੀਵ, ਹਾਰਦਿਕ, ਅਭੈ, ਰਾਹੁਲ, ਵੀਰੂ, ਗੁਲਸ਼ਨ ਕਾਲੜਾ, ਅਰੁਣ ਗੁਪਤਾ, ਵਰਿੰਦਰ, ਦੀਪਕ ਸਲਵਾਨ, ਕੁਲਦੀਪ ਸਿੰਘ ਵਾਲੀਆ, ਬਿੱਟੂ ਚੇਅਰਮੈਨ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਤਾ ਨਵ ਦੁਰਗਾ ਮੰਦਰ ਵਿਖੇ ਸਾਲਾਨਾ ਜਗਰਾਤਾ ਪਹਿਲੀ ਅਕਤੂਬਰ ਨੂੰ <br/> ਅਗਲੀ ਖ਼ਬਰ ਭੁਲੱਥ ਦੀ 72ਵੀਂ ਰਾਮ ਲੀਲ੍ਹਾ ਦਾ ਅੱਜ ਤੋਂ ਹੋਵੇਗਾ ਸ਼ੁੱਭ ਆਰੰਭ <br/>
Ad Position 24