ਸੁਲਤਾਨਪੁਰ ਲੋਧੀ, 21 ਸਤੰਬਰ (ਨਰੇਸ਼ ਹੈਪੀ)-ਨਵਦੁਰਗਾ ਮੰਦਰ, ਮਹੱਲਾ ਪ੍ਰੇਮਪੁਰਾ ਸੁਲਤਾਨਪੁਰ ਲੋਧੀ ਵੱਲੋਂ 18ਵਾਂ ਵਾਰਸ਼ਿਕ ਜਾਗਰਣ ਦਿਨ ਬੁੱਧਵਾਰ 1 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧ ਵਿਚ ਨਵਦੁਰਗਾ ਮੰਦਰ ਵਿਖੇ ਨਿਸ਼ਾ ਦੇਵਾ ਅਤੇ ਭਗਤ ਰਵਿੰਦਰ ਭਗਤ ਦੀ ਅਗਵਾਈ ਹੇਠ ਮੀਟਿੰਗ ਹੋਈ | ਜਿਸ ਵਿਚ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਨੌਵੀਂ ਵਾਲੇ ਦਿਨ 1 ਅਕਤੂਬਰ ਦਿਨ ਬੁੱਧਵਾਰ ਨੂੰ 18ਵਾਂ ਸਾਲਾਨਾ ਜਾਗਰਣ ਕਰਵਾਇਆ ਜਾਵੇਗਾ, ਜਿਸ ਵਿਚ ਭਜਨ ਗਾਇਕ ਕੁਲਦੀਪ ਕੇਸ਼ਵ, ਜੋਤੀ ਸ਼ਰਮਾ, ਨੇਹਾ ਸ਼ਰਮਾ ਮਹਾਂਮਾਈ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਭਗਤ ਦਵਿੰਦਰ ਨੇ ਦੱਸਿਆ ਹੈ ਕਿ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਨਵ ਦੁਰਗਾ ਮੰਦਰ ਮੁਹੱਲਾ ਪ੍ਰੇਮਪੁਰਾ ਵੱਲੋਂ ਹਰ ਸਾਲ ਦੀ ਤਰ੍ਹਾਂ 18ਵਾਂ ਵਾਰਸ਼ਿਕ ਜਾਗਰਨ ਬੜੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ | ਬਾਬਾ ਸ਼ਿੰਗਾਰਾ ਸਰਪ੍ਰਸਤ ਵਿਸ਼ਵ ਸੂਫ਼ੀ ਸੰਤ ਸਮਾਜ, ਸਾਈ ਨਰਿੰਦਰ ਜੱਗਾ, ਜਰਨਲ ਸੈਕਟਰੀ ਪੰਜਾਬ ਸਾਈ ਗੁਰਦੀਪ ਜੀ ਚੇਅਰਮੈਨ ਤਹਿਸੀਲ ਸੁਲਤਾਨਪੁਰ ਲੋਧੀ ਅਸ਼ੋਕ ਕੁਮਾਰ ਜਰਨਲ ਸੈਕਟਰੀ ਸੁਲਤਾਨਪੁਰ ਲੋਧੀ ਰਮੇਸ਼ ਕੁਮਾਰ ਵਾਈਸ ਪ੍ਰਧਾਨ ਸੁਲਤਾਨਪੁਰ ਲੋਧੀ, ਜੁਗਲ ਕਿਸ਼ੋਰ ਕੋਹਲੀ ਐਮ.ਸੀ ਨਵਨੀਤ ਚੀਮਾ ਐਮ.ਸੀ, ਰਾਕੇਸ਼ ਨੀਟੂ ਪ੍ਰਧਾਨ ਗੱਗੀ ਪੰਡਿਤ, ਰਿੰਮੀ ਸੂਦ ਸਟੇਜ ਸਕੱਤਰ, ਕੁਲਦੀਪ ਕੁਮਾਰ, ਮਦਨ ਲਾਲ, ਰਵੀ ਕੁਮਾਰ ਸੁਰਿੰਦਰ ਪਾਲ, ਸ਼ਿੰਦਰ ਕੁਮਾਰ, ਰਾਜ ਕੁਮਾਰ, ਜੋਗਿੰਦਰ ਪਾਲ ਅਸ਼ੋਕ ਕੁਮਾਰ, ਨਵਨੀਤ ਕੁਮਾਰ, ਡਾ. ਬਲਰਾਮ ਪੁਰੀ, ਡਾ. ਗਿੰਦਰ ਕੁਮਾਰ, ਗੁਰਦੇਵ ਸਿੰਘ, ਗੁਰਮਿੰਦਰ ਪਾਲ ਕੰਡਾ, ਭਜਨ ਭਗਤ, ਈਸ਼ਵਰ ਸ਼ਰਮਾ, ਸੁਨੀਲ ਸ਼ਰਮਾ ਸੰਨੀ, ਜਸਵੰਤ ਸਿੰਘ, ਬੀਬੀ ਕੁਲਦੀਪ ਕੌਰ, ਬਲਵੀਰ ਕੌਰ, ਮਨਪ੍ਰੀਤ ਕੌਰ, ਪੁਸ਼ਪਿੰਦਰ ਕੌਰ, ਪਲਵਿੰਦਰ ਕੌਰ, ਪਲਵਿੰਦਰ ਸੁਰਜੀਤ ਕੌਰ, ਬਿਰਜੂ, ਭੀਮ ਆਦੀ ਹਾਜ਼ਰ ਸਨ |