ਫਗਵਾੜਾ, 21 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਪੁਰਾਤਨ ਵਿਰਸੇ ਨੂੰ ਦਰਸਾਉਣ ਵਾਲਾ ਭਾਖੜੀਆਣਾ ਵਿਖੇ 76ਵਾਂ ਛਿੰਝ ਮੇਲਾ 24 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਸਮੂਹ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀ, ਪ੍ਰਵਾਸੀ ਭਾਰਤੀਆ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ 76ਵੀਂ ਛਿੰਝ ਵਿਚ ਪੰਜਾਬ ਦੇ ਨਾਮਵਾਰ ਪਹਿਲਵਾਨ ਕੁਸ਼ਤੀਆਂ ਦੇ ਜੌਹਰ ਦਿਖਾਉਣਗੇ | ਉਨ੍ਹਾਂ ਨੇ ਦੱਸਿਆ ਕਿ ਇਹ ਹਮੇਸ਼ਾ ਹੀ ਪੰਜਾਬੀ ਵਿਰਸੇ ਨੂੰ ਦਰਸਾਉਂਦੀ ਹੈ ਇਹ ਛਿੰਝ ਪੁਰਾਤਨ ਵਿਰਸੇ ਦੀ ਇੱਕ ਝਲਕ ਹੈ | ਉਨ੍ਹਾਂ ਨੇ ਦੱਸਿਆ ਕੁਸ਼ਤੀ ਦੇ ਜੌਹਰ ਦਿਖਾਉਣ ਵਾਲੇ ਪਹਿਲਵਾਨਾਂ ਨੂੰ ਉਚਿਤ ਨਗਦ ਰਾਸ਼ੀ ਨਾਲ ਨਿਵਾਜਿਆ ਜਾਵੇਗਾ ਛਿੰਝ ਮੁਕਾਬਲੇ ਪਿੰਡ ਦੀ ਗਰਾਊਾਡ 'ਚ ਕਰਵਾਏ ਜਾਣਗੇ | ਪਟਕੇ ਦੀ ਕੁਸ਼ਤੀ ਇਕ ਲੱਖ 'ਚ ਕਰਵਾਈ ਜਾਵੇਗੀ | ਇਸ ਮੌਕੇ ਮੀਨਾ ਕੁਮਾਰੀ ਸਰਪੰਚ, ਜੰਗ ਬਹਾਦਰ ਸਾਬਕਾ ਸਰਪੰਚ ਜਤਿੰਦਰ ਸਿੰਘ (ਜਿੰਦ) ਮੈਂਬਰ ਪੰਚਾਇਤ, ਮਲਕੀਤ ਜੱਸਲ, ਹਰਜੀਤ ਕੌਰ ਬਲਜਿੰਦਰ ਕੌਰ, ਕੁਲਵਿੰਦਰ ਕੌਰ, ਸੰਤੋਖ ਸਿੰਘ ਜੱਸਲ, ਮਨਜੀਤ ਸਿੰਘ ਸਾਬਕਾ ਮੈਂਬਰ, ਕੁਲਵੰਤ ਸਿੰਘ ਸ਼ਾਹ, ਪਰਮਜੀਤ ਸਿੰਘ (ਪੱਪੂ), ਪਲਵਿੰਦਰ ਸਿੰਘ (ਦਲਵੈੜ), ਗੁਰਚਰਨ ਲਾਲ, ਭਵਨਦੀਪ ਸਿੰਘ, ਦੀਪਕ ਧਾਰੀਵਾਲ, ਜੋਗਾ ਸਿੰਘ, ਕੁਲਵਿੰਦਰ ਸਿੰਘ (ਫਿੱਡਾ), ਪਲਵਿੰਦਰ ਸਿੰਘ (ਪਿੰਦਰ), ਨਵਜੋਤ ਸਿੰਘ ਜੱਸਲ, ਹਰਵਿੰਦਰ ਸਿੰਘ ਧਾਰੀਵਾਲ, ਹਰਪ੍ਰੀਤ ਸਿੰਘ ਖ਼ਾਲਸਾ, ਪ੍ਰਦੀਪ ਕੁਮਾਰ, ਬਿੰਦਰ, ਪ੍ਰਦੀਪ ਸਿੰਘ (ਪੀਤਾ) ਆਦਿ ਹਾਜ਼ਰ ਸਨ |