ਕਪੂਰਥਲਾ, 24 ਸਤੰਬਰ (ਵਿ.ਪ੍ਰ.)-ਨਵਰਾਤਿਆ ਦੇ ਸਬੰਧ ਵਿਚ ਸ੍ਰੀ ਰਾਮ ਨਾਥ ਸ਼ਿਵ ਮੰਦਿਰ ਕਪੂਰਥਲਾ ਵਿਚ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਮਹਾਂਮਾਈ ਦਾ ਕੀਰਤਨ ਕਰਵਾਇਆ ਗਿਆ | ਜਿਸ ਦੀ ਆਰੰਭਤਾ ਭਗਵਾਨ ਗਣੇਸ਼ ਦੀ ਵੰਦਨਾ ਨਾਲ ਹੋਈ | ਇਸ ਮੌਕੇ ਆਸ਼ੂਤੋਸ਼ ਮਹਾਰਾਜ ਦੀ ਸੇਵਕਾ ਸਾਧਵੀ ਰਿੱਤੂ ਭਾਰਤੀ ਨੇ ਕਿਹਾ ਕਿ ਨਵਰਾਤਿਆ ਦੌਰਾਨ ਜਗਾਈ ਗਈ ਆਖੰਡ ਜਯੋਤੀ ਵੀ ਉਸ ਪ੍ਰਕਾਸ਼ ਵੱਲ ਇਸ਼ਾਰਾ ਕਰਦੀ ਹੈ, ਜੋ ਦਿਵਿਆ ਦਿ੍ਸ਼ਟੀ ਦੁਆਰਾ ਦਿਖਾਈ ਦਿੰਦੀ ਹੈ | ਉਨ੍ਹਾਂ ਕਿਹਾ ਕਿ ਬ੍ਰਹਮ ਦਾ ਮੂਲ ਰੂਪ ਪ੍ਰਕਾਸ਼ ਹੈ ਤੇ ਬ੍ਰਹਮ ਨੂੰ ਦੇਖ ਕੇ ਵਿਅਕਤੀ ਦੀ ਚੇਤਨਾ ਇਸ ਵਿਚ ਲੀਨ ਹੋ ਜਾਂਦੀ ਹੈ | ਇਸ ਤੋਂ ਪਹਿਲਾਂ ਸ੍ਰੀਮਤੀ ਕਿਰਨ ਦੱਤਾ, ਸ੍ਰੀਮਤੀ ਸੁਰਿੰਦਰ ਰਾਣੀ ਨੇ ਸਾਧਵੀ ਭੈਣਾਂ ਦੇ ਨਾਲ-ਨਾਲ ਸਾਰੇ ਮੈਂਬਰਾਂ ਨੂੰ ਮਹਾਂਮਾਈ ਦੀ ਚੁਨਰੀ ਤੇ ਹਾਰ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਦਿਵਿਆ ਜਯੋਤੀ ਸ਼ਾਖਾ ਕਪੂਰਥਲਾ ਦੀ ਮੁਖੀ ਸਾਧਵੀ ਗੁਰਪ੍ਰੀਤ ਭਾਰਤੀ, ਮੰਦਿਰ ਕਮੇਟੀ ਦੇ ਪ੍ਰਧਾਨ ਬਲਬੀਰ ਸ਼ਰਮਾ, ਮੁਕੇਸ਼ ਦੱਤ, ਸ਼ਾਮ ਸੁੰਦਰ ਸ਼ਰਮਾ, ਮਨੀਸ਼ ਚੋਪੜਾ, ਓਮ ਪ੍ਰਕਾਸ਼, ਓਵੀ ਪ੍ਰਕਾਸ਼, ਸੁਸ਼ੀਲ ਕੁਮਾਰ ਭੱਲਾ, ਮਿੰਟੂ, ਅਸ਼ੀਸ਼ ਦੱਤ, ਵਰਿੰਦਰ ਸਿੰਘ, ਪ੍ਰੋ. ਸਾਗਰ ਆਦਿ ਹਾਜ਼ਰ ਸਨ |