08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ ਵਿਚ ਮਨਾਇਆ ਪੰਜਾਬੀ ਵਿਸ਼ਵ ਦਿਵਸ <br/>

Ad Position 21
No active advertisement
ਅਜੀਤ ਡੈਸਕ 25-09-2025
ਭੁਲੱਥ, 24 ਸਤੰਬਰ (ਮਨਜੀਤ ਸਿੰਘ ਰਤਨ)-ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ ਵਿਚ ਪੰਜਾਬੀ ਵਿਸ਼ਵ ਦਿਵਸ ਮਨਾਇਆ ਗਿਆ ਜੋ ਕਿ ਪੰਜਾਬੀ ਫਾਊਾਡੇਸ਼ਨ ਵੱਲੋਂ ਬਾਬਾ ਫ਼ਰੀਦ ਜੀ ਦੇ ਆਗਮਨ ਦਿਵਸ ਤੇ ਸ਼ੁਰੂ ਕੀਤਾ ਗਿਆ | ਇਸ ਮੌਕੇ ਤੇ ਵੱਖ-ਵੱਖ ਅਧਿਆਪਕਾਂ ਨੇ ਪੰਜਾਬੀ ਦੀ ਮਹੱਤਤਾ ਦੱਸਦੇ ਹੋਏ ਆਪਣੀ ਮਾਂ ਬੋਲੀ ਨਾਲ ਜੁੜਨ ਦਾ ਸੰਦੇਸ਼ ਦਿੱਤਾ | ਜਿਹਦੇ ਵਿਚ ਮੁੱਖ ਮਹਿਮਾਨ ਵੱਲੋਂ ਸ਼ਾਮਿਲ ਹੋਏ ਡਾਕਟਰ ਮਾਨ ਸਿੰਘ ਤੇ ਰਿਟਾਇਰਡ ਮਾਸਟਰ ਡਾਕਟਰ ਮੱਖਣ ਸਿੰਘ ਸ਼ਾਮਿਲ ਹੋਏ ਇਸ ਦਿਵਸ ਤੇ ਵੱਖ-ਵੱਖ ਅਧਿਆਪਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਕਿ ਕਿਵੇਂ ਅਸੀਂ ਮਾਂ ਬੋਲੀ ਨੂੰ ਸਾਂਭ ਕੇ ਰੱਖ ਸਕਦੇ ਹਾਂ | ਇਸ ਦੌਰਾਨ ਸਕੂਲ ਦੀ ਛੇਵੀਂ ਕਲਾਸ ਦੀ ਵਿਦਿਆਰਥਣ ਸਿਮਰਨ ਵੱਲੋਂ ਮੁਹਾਰਨੀ ਵੀ ਬੋਲੀ ਗਈ | ਅੰਤ ਵਿਚ ਸਕੂਲ ਦੇ ਚੇਅਰਮੈਨ ਸ. ਬਲਵਿੰਦਰ ਸਿੰਘ ਚੀਮਾ ਜੀ ਅਤੇ ਪਿ੍ੰਸੀਪਲ ਜਸਪ੍ਰੀਤ ਕੌਰ ਵੱਲੋਂ ਆਪਣੇ ਵਿਚਾਰ ਦਿੰਦੇ ਹੋਇਆ ਕਿਹਾ ਕਿ ਸਾਨੂੰ ਪੰਜਾਬੀ ਭਾਸ਼ਾ ਨੂੰ ਸਤਿਕਾਰ ਕਰਨਾ ਚਾਹੀਦਾ ਹੈ ਲ ਕਿਉਂਕਿ ਜੇ ਅਸੀਂ ਆਪਣੀ ਮਾਂ ਬੋਲੀ ਨੂੰ ਵਿਸਰ ਜਾਵਾਂਗੇ ਤਾਂ ਅਸੀਂ ਕਿਸੇ ਜੋਗੇ ਵੀ ਨਹੀਂ ਰਹਿ ਜਾਵਾਂਗੇ ਸਾਨੂੰ ਇਹ ਸੁਨੇਹਾ ਸਾਨੂੰ ਬੱਚਿਆਂ ਨੂੰ ਦੇਣਾ ਚਾਹੀਦਾ ਹੈ ਤਾਂ ਜੋ ਬੱਚੇ ਵੀ ਆਪਣੀ ਮਾਂ ਬੋਲੀ ਦੇ ਨਾਲ ਜੁੜ ਸਕਣ ਅਤੇ ਉਹਦੀ ਅਹਿਮੀਅਤ ਨੂੰ ਸਮਝ ਸਕਣ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਐਨ.ਐਸ.ਐਸ. ਫਾਊਾਡੇਸ਼ਨ ਡੇ ਮਨਾਇਆ <br/> ਅਗਲੀ ਖ਼ਬਰ ਸ਼ਿਸ਼ੂ ਮਾਡਲ ਸਕੂਲ ਭੁਲੱਥ ਵਿਖੇ ਮਨਾਇਆ ਵਿਸ਼ਵ ਪੰਜਾਬੀ ਦਿਵਸ <br/>
Ad Position 24