05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਘਰੇਲੂ ਝਗੜੇ ਵਿਚ ਦੋ ਭਰਾਵਾਂ ਦੀ ਹੋਈ ਲੜਾਈ ਵਿਚ ਦੋਵੇਂ ਜ਼ਖ਼ਮੀ <br/>

Ad Position 21
No active advertisement
ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਜ਼ਖ਼ਮੀਆਂ ਦੀ ਤਸਵੀਰ | <br/> 26-09-2025
ਕਪੂਰਥਲਾ, 25 ਸਤੰਬਰ (ਅਮਨਜੋਤ ਸਿੰਘ ਵਾਲੀਆ)-ਜੱਗੂ ਸ਼ਾਹ ਡੇਰੇ ਵਿਚ ਘਰੇਲੂ ਝਗੜੇ ਦੌਰਾਨ ਦੋ ਭਰਾਵਾਂ ਦੀ ਆਪਸ ਵਿਚ ਲੜਾਈ ਗਈ | ਜਿਸ ਵਿਚ ਦੋਵੇਂ ਜ਼ਖ਼ਮੀ ਹੋ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸ਼ੋਕ ਕੁਮਾਰ ਪੁੱਤਰ ਗੋਪੀ ਰਾਮ ਵਾਸੀ ਜੱਗੂ ਸ਼ਾਹ ਡੇਰਾ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਮੁਕੇਸ਼ ਘਰ ਵਿਚ ਆ ਕੇ ਉਸ ਨਾਲ ਗਾਲੀ ਗਲੋਚ ਕਰ ਰਿਹਾ ਸੀ, ਜਦੋਂ ਮੈਂ ਉਸ ਨੂੰ ਰੋਕਿਆ ਤਾਂ ਉਸ ਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਦੂਸਰੇ ਭਰਾ ਮੁਕੇਸ਼ ਨੇ ਦੱਸਿਆ ਕਿ ਉਹ ਕੰਮ ਤੋਂ ਆਇਆ ਸੀ ਤਾਂ ਉਸ ਦੇ ਵੱਡੇ ਭਰਾ ਅਸ਼ੋਕ ਕੁਮਾਰ ਨੇ ਉਸ ਨਾਲ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਮੈਂ ਉਸ ਦਾ ਵਿਰੋਧ ਕੀਤਾ ਤਾਂ ਉਸ ਨੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਦੋਵਾਂ ਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ | ਜਿੱਥੇ ਡਿਊਟੀ ਡਾਕਟਰ ਜਸ਼ਨ ਵਲੋਂ ਦੋਵਾਂ ਦੀ ਐਮ.ਐਲ.ਆਰ. ਕੱਟ ਕੇ ਥਾਣਾ ਸਿਟੀ ਨੂੰ ਭੇਜ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਕਰਵਾਇਆ ਪੰਡਿਤ ਦੀਨਦਿਆਲ ਉਪਾਧਿਆਇ ਦੀ ਜੈਅੰਤੀ ਸੰਬੰਧੀ ਸਮਾਗਮ <br/> ਅਗਲੀ ਖ਼ਬਰ ਜੋਗਿੰਦਰ ਮਾਨ ਨੇ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਸੰਬੰਧੀ ਸ਼ੋਭਾ ਯਾਤਰਾ ਦੇ ਪ੍ਰਬੰਧਾਂ ਬਾਰੇ ਪ੍ਰਸ਼ਾਸਨ ਨਾਲ ਕੀਤੀ ਮੀਟ...
Ad Position 24