05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਭਾਜਪਾ ਨੇ ਕਰਵਾਇਆ ਪੰਡਿਤ ਦੀਨਦਿਆਲ ਉਪਾਧਿਆਇ ਦੀ ਜੈਅੰਤੀ ਸੰਬੰਧੀ ਸਮਾਗਮ <br/>

Ad Position 21
No active advertisement
ਅਜੀਤ ਡੈਸਕ 26-09-2025
ਕਪੂਰਥਲਾ, 25 ਸਤੰਬਰ (ਵਿ.ਪ੍ਰ.)-ਭਾਜਪਾ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਮਨਾਏ ਜਾ ਰਹੇ ਪੰਦਰਵਾੜੇ ਤਹਿਤ ਅੱਜ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਜਨਸੰਘ ਦੇ ਸੰਸਥਾਪਕ ਪੰਡਿਤ ਦੀਨ ਦਿਆਲ ਉਪਾਧਿਆਇ ਦੀ ਜਯੰਤੀ ਮੌਕੇ ਕਰਵਾਏ ਗਏ ਇਕ ਸਮਾਗਮ ਵਿਚ ਉਨ੍ਹਾਂ ਦੀ ਤਸਵੀਰ 'ਤੇ ਫ਼ੁਲ ਮਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਘ ਦੇ ਪੁਰਾਣੇ ਆਗੂ ਯੱਗਦਤ ਐਰੀ ਤੇ ਅਸ਼ੋਕ ਗੁਪਤਾ ਨੇ ਪੰਡਿਤ ਦੀਨ ਦਿਆਲ ਉਪਾਧਿਆਇ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਸਮਾਗਮ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਪੰਡਿਤ ਦੀਨ ਦਿਆਲ ਉਪਾਧਿਆਇ ਨੇ ਆਪਣਾ ਜੀਵਨ ਸਮਾਜ ਤੇ ਜਨਸੰਘ ਨੂੰ ਸਮਰਪਿਤ ਕੀਤਾ | ਇਸ ਲਈ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲੈ ਕੇ ਪਾਰਟੀ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਦੇ ਨਾਲ ਨਾਲ ਉਨ੍ਹਾਂ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ | ਸਮਾਗਮ ਵਿਚ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਕਪੂਰ ਚੰਦ ਥਾਪਰ, ਜ਼ਿਲ੍ਹਾ ਜਨਰਲ ਸਕੱਤਰ ਰਾਜੀਵ ਪਾਹਵਾ, ਮੰਡਲ ਪ੍ਰਧਾਨ ਕਮਲਜੀਤ ਪ੍ਰਭਾਕਰ, ਜ਼ਿਲ੍ਹਾ ਉਪ ਪ੍ਰਧਾਨ ਅਸ਼ਵਨੀ ਤੁਲੀ, ਜ਼ਿਲ੍ਹਾ ਉਪ ਪ੍ਰਧਾਨ ਅਸ਼ੋਕ ਮਾਹਲਾ, ਬਲਵਿੰਦਰ ਸਿੰਘ ਰਾਈਆਂਵਾਲ, ਜਗਦੀਸ਼ ਸ਼ਰਮਾ, ਵਿੱਕੀ ਗੁਜਰਾਲ, ਨਿਰਮਲ ਨਾਹਰ, ਈਸ਼ਾ ਮਹਾਜਨ, ਮਧੂ ਸੂਦ, ਨੱਥੂ ਰਾਮ ਮਹਾਜਨ, ਸੰਨੀ ਬੈਂਸ, ਲੱਕੀ ਸਰਪੰਚ, ਡਾ. ਅਮਰਨਾਥ, ਧਰਮਪਾਲ ਸ਼ਾਰਧਾ, ਹੀਰਕ ਜੋਸ਼ੀ, ਰਵਿੰਦਰ ਸ਼ਰਮਾ, ਸੁਨੀਲ ਅਰੋੜਾ, ਅਸ਼ੀਸ਼ ਮਹਿਤਾ, ਸਾਹਿਲ, ਨਿੱਕਾ ਇੱਬਣ, ਜੈ ਮਿਸ਼ਰਾ, ਬਲਵੰਤ ਸਿੰਘ ਬੂਟਾ, ਗੁਰਜੀਤ ਸਿੰਘ, ਹਰਵਿੰਦਰ ਸਿੰਘ ਸਾਬੀ, ਬਲਵਿੰਦਰ ਸਿੰਘ ਠੀਕਰੀਵਾਲ | ਬਾਅਦ ਵਿਚ ਭਾਜਪਾ ਆਗੂਆਂ ਨੇ ਪੰਡਿਤ ਦੀਨ ਦਿਆਲ ਦੀ ਯਾਦ ਵਿਚ ਬੂਟੇ ਲਗਾਏ |
ਢਾਡੀ ਗੁਰਦਿਆਲ ਸਿੰਘ ਨੂੰ ਸਦਮਾ, ਪਿਤਾ ਦਾ ਦਿਹਾਂਤ
ਫਗਵਾੜਾ, 25 ਸਤੰਬਰ (ਚਾਨਾ)-ਢਾਡੀ ਗੁਰਦਿਆਲ ਸਿੰਘ ਦੇ ਪਿਤਾ ਤੇ ਲੱਖਪੁਰ ਦੇ ਸਾਬਕਾ ਸਰਪੰਚ ਗੁਰਦੇਵ ਸਿੰਘ 88 ਸਾਲਾ ਦਾ ਅੱਜ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 26 ਸਤੰਬਰ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਭੂਆ ਧਮੜੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਢਿਲਵਾਂ 'ਚ ਦੁਸਹਿਰਾ 2 ਨੂੰ <br/> ਅਗਲੀ ਖ਼ਬਰ ਘਰੇਲੂ ਝਗੜੇ ਵਿਚ ਦੋ ਭਰਾਵਾਂ ਦੀ ਹੋਈ ਲੜਾਈ ਵਿਚ ਦੋਵੇਂ ਜ਼ਖ਼ਮੀ <br/>
Ad Position 24