05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪਰਾਲੀ ਦੇ ਯੋਗ ਨਿਪਟਾਰੇ ਲਈ ਹਾਟ ਸਪਾਟ ਪਿੰਡਾਂ ਵਿਚ ਬੇਲਰ ਉਪਲਬਧ ਕਰਵਾਏ ਜਾਣ-ਅਮਿਤ ਕੁਮਾਰ ਪੰਚਾਲ <br/>

Ad Position 21
No active advertisement
ਪਰਾਲੀ ਪ੍ਰੋਟੈਕਸ਼ਨ ਫੋਰਸ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ | ਤਸਵੀਰ ਵਿਚ ਵਰਿੰਦਰਪਾਲ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਗਿੱਲ, ਵੱਖ-ਵੱਖ ਸਬ ਡਵੀਜ਼ਨ ਦੇ ਐੱਸ.ਡੀ.ਐੱਮ. ਤੇ ਹੋਰ | ਤਸਵੀਰ. ਤਿਲਕਰਾਜ <br/> 26-09-2025
ਕਪੂਰਥਲਾ, 25 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਪਰਾਲੀ ਦੇ ਯੋਗ ਨਿਪਟਾਰੇ ਲਈ ਖੇਤੀਬਾੜੀ ਤੇ ਸਹਿਕਾਰਤਾ ਵਿਭਾਗ ਜ਼ਿਲ੍ਹੇ ਦੇ ਹੋਟ ਸਪਾਟ ਪਿੰਡਾਂ ਵਿਚ ਬੇਲਰਾਂ ਦੀ ਉਪਲਬਧਤਾ ਯਕੀਨੀ ਬਣਾਉਣ ਤਾਂ ਜੋ ਕਿਸਾਨਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ | ਇਹ ਗੱਲ ਅਮਿੱਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਪਰਾਲੀ ਪ੍ਰੋਟੈਕਸ਼ਨ ਫੋਰਸ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਹਿਕਾਰੀ ਸਭਾਵਾਂ ਨਾਲ ਸਬੰਧਿਤ ਪਿੰਡਾਂ ਦੇ ਕਿਸਾਨਾਂ ਨਾਲ ਸਿੱਧਾ ਸੰਪਰਕ ਕਰਨ ਤੇ ਉਨ੍ਹਾਂ ਨੂੰ ਸਹਿਕਾਰੀ ਸਭਾਵਾਂ ਵਿਚ ਮੌਜੂਦ ਸੰਦਾਂ ਦੀ ਵਰਤੋਂ ਕਰਕੇ ਪਰਾਲੀ ਦਾ ਨਿਪਟਾਰਾ ਖੇਤਾਂ ਵਿਚ ਕਰਨ ਲਈ ਪ੍ਰੇਰਿਤ ਕਰਨ | ਉਨ੍ਹਾਂ ਕਿਹਾ ਕਿ ਕੇਵਲ ਸੁਪਰ ਐੱਸ.ਐਮ.ਐੱਸ. ਵਾਲੀਆਂ ਕੰਬਾਈਨਾਂ ਨੂੰ ਹੀ ਝੋਨੇ ਦੀ ਕਟਾਈ ਲਈ ਨਿਰਧਾਰਿਤ ਕੀਤਾ ਗਿਆ ਹੈ ਤੇ ਜਿਹੜੀਆਂ ਕੰਬਾਈਨਾਂ ਦੇ ਐੱਸ.ਐਮ.ਐੱਸ. ਸਿਸਟਮ ਲੱਗਾ ਨਹੀਂ ਹੋਵੇਗਾ, ਉਨ੍ਹਾਂ ਕੰਬਾਈਨਾਂ ਦੇ ਮਾਲਕਾਂ ਵਿਰੁੱਧ ਪੁਲਿਸ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਐੱਸ.ਡੀ.ਐਮ. ਤੇ ਡੀ.ਐੱਸ.ਪੀ. ਤੋਂ ਇਲਾਵਾ ਖੇਤੀਬਾੜੀ, ਸਹਿਕਾਰਤਾ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਸਾਂਝੇ ਤੌਰ 'ਤੇ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਪਰਾਲੀ ਸਾੜਣ ਦੀ ਥਾਂ ਖੇਤਾਂ ਵਿਚ ਨਿਪਟਾਉਣ ਬਾਰੇ ਉਤਸ਼ਾਹਿਤ ਕਰਨ ਲਈ ਕਿਹਾ | ਮੀਟਿੰਗ ਵਿਚ ਵਰਿੰਦਰਪਾਲ ਸਿੰਘ ਬਾਜਵਾ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ, ਗੁਰਪ੍ਰੀਤ ਸਿੰਘ ਗਿੱਲ ਐੱਸ.ਪੀ. ਹੈੱਡ ਕੁਆਰਟਰ, ਅਲਕਾ ਕਾਲੀਆ ਐੱਸ.ਡੀ.ਐਮ. ਸੁਲਤਾਨਪੁਰ ਲੋਧੀ, ਮੇਜਰ ਡਾ. ਇਰਵਿਨ ਕੌਰ ਐੱਸ.ਡੀ.ਐਮ. ਕਪੂਰਥਲਾ, ਡੈਵੀ ਗੋਇਲ ਐੱਸ.ਡੀ.ਐਮ. ਭੁਲੱਥ, ਜਸ਼ਨਜੀਤ ਸਿੰਘ ਐੱਸ.ਡੀ.ਐਮ. ਫਗਵਾੜਾ, ਵਿਸ਼ਾਲ ਵਟਸ ਸਹਾਇਕ ਕਮਿਸ਼ਨਰ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਾਇਕ ਡਾਇਰੈਕਟਰ ਡਾ. ਹਰਿੰਦਰ ਸਿੰਘ, ਮੰਡੀ ਬੋਰਡ, ਸਹਿਕਾਰਤਾ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਪੰਜਾਬ ਵਿਚ ਆਏ ਹੜ੍ਹਾਂ 'ਤੇ ਤੁਰੰਤ ਵਾਈਟ ਪੇਪਰ ਜਾਰੀ ਕਰੇ-ਖੋਜੇਵਾਲ <br/> ਅਗਲੀ ਖ਼ਬਰ ਛੋਟੇ ਨਿਵੇਸ਼ ਵੀ ਸਮੇਂ ਦੇ ਨਾਲ-ਨਾਲ ਵੱਡੇ ਲਾਭ ਵਿਚ ਬਦਲ ਸਕਦੇ ਹਨ-ਪ੍ਰੋ. ਸੁਮੀਤ ਸਰਾਓ <br/>
Ad Position 24