14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਖਲਵਾੜਾ ਦੇ ਹਾਈ ਸਕੂਲ 'ਚ 14 ਅਧਿਆਪਕਾਂ ਦੇ ਸਨਮਾਨ 'ਚ ਸਮਾਗਮ <br/>

Ad Position 21
No active advertisement
ਸਰਕਾਰੀ ਹਾਈ ਸਕੂਲ ਖਲਵਾੜਾ ਵਿਖੇ 14 ਅਧਿਆਪਕਾਂ ਨੂੰ ਸਨਮਾਨਿਤ ਕਰਦੇ ਹੋਏ ਇਨਰਵੀਲ ਕਲੱਬ ਦੇ ਸਮੂਹ ਮੈਂਬਰਾਨ | ਤਸਵੀਰ : ਮਨਦੀਪ ਸਿੰਘ ਸੰਧੂ <br/> 27-09-2025
ਖਲਵਾੜਾ, 26 ਸਤੰਬਰ (ਮਨਦੀਪ ਸਿੰਘ ਸੰਧੂ)-ਸਰਕਾਰੀ ਹਾਈ ਸਕੂਲ ਖਲਵਾੜਾ ਦੇ ਵਿਹੜੇ ਵਿਚ ਅਧਿਆਪਕ ਦਿਵਸ ਸਕੂਲ ਦੇ ਮੁੱਖ ਅਧਿਆਪਕ ਸਤੀਸ਼ ਕੁਮਾਰ ਦੀ ਅਗਵਾਈ ਵਿਚ ਮਨਾਇਆ ਗਿਆ | ਇਸ ਦਿਵਸ ਤੇ ਇਨਰ ਵੀਲ ਕਲੱਬ ਆਫ਼ ਫਗਵਾੜਾ ਸ਼ਾਈਨਿੰਗ ਸਟਾਰ ਵੱਲੋਂ 14 ਅਧਿਆਪਕਾਂ ਨੂੰ ਸਨਮਾਨਿਤ ਕਰਕੇ ਅਧਿਆਪਕਾਂ ਦੇ ਅਣਮੁੱਲੇ ਸਹਿਯੋਗ ਨੂੰ ਸਲਾਹਿਆ ਗਿਆ | ਇਸ ਮੌਕੇ 'ਤੇ ਵਿਸ਼ੇਸ਼ ਮਹਿਮਾਨ ਵਜੋਂ ਡਾਕਟਰ ਸੀਮਾ ਰਾਜਨ ਆਈ.ਐੱਸ.ਓ. ਡਿਸਟਰਿਕਟ 307 (ਪੰਜਾਬ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼) ਵੱਲੋਂ ਸ਼ਿਰਕਤ ਕੀਤੀ ਗਈ | ਡਾਕਟਰ ਸੀਮਾ ਰਾਜਨ ਵੱਲੋਂ ਜਿੱਥੇ ਅਧਿਆਪਕਾਂ ਨੂੰ ਸੁਚੱਜੇ ਸਮਾਜ ਦਾ ਸ਼ਿਲਪਕਾਰ ਕਿਹਾ ਗਿਆ ਉੱਥੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਅਧਿਆਪਕਾਂ ਦੁਆਰਾ ਦੱਸੇ ਰਾਹ ਉੱਤੇ ਚੱਲਣ ਲਈ ਪ੍ਰੇਰਿਆ | ਇਨਰਵੀਲ ਕਲੱਬ ਆਫ਼ ਫਗਵਾੜਾ ਸ਼ਾਈਨਿੰਗ ਸਟਾਰ ਦੇ ਪ੍ਰਧਾਨ ਸਵਿਤਾ ਪਵਾਰ ਨੇ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਅਧਿਆਪਕਾਂ ਤੋਂ ਬਿਨਾਂ ਤਾਂ ਇੱਕ ਸੁਹਜ ਭਵਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ | ਕਲੱਬ ਵੱਲੋਂ ਸ਼੍ਰੀ ਸਤੀਸ਼ ਕੁਮਾਰ ਹੈੱਡ ਮਾਸਟਰ, ਸ਼੍ਰੀ ਹਰਸਿਮਰਨ ਸਿੰਘ ਐੱਸ.ਐੱਸ. ਮਾਸਟਰ, ਰਜਿੰਦਰ ਕੌਰ ਪੰਜਾਬੀ ਮਿਸਟ੍ਰੈਸ, ਸਵਿਤਾ ਪਵਾਰ ਸਾਇੰਸ ਮਿਸਟ੍ਰੈਸ, ਅਤਿਕਾ ਧੀਰ ਅੰਗਰੇਜ਼ੀ ਮਿਸਟ੍ਰੈਸ, ਪੂਜਾ ਸੂਦ ਮੈਥ ਮਿਸਟ੍ਰੈਸ, ਆਸ਼ਾ ਰਾਣੀ ਹਿੰਦੀ ਮਿਸਟ੍ਰੈਸ, ਜੋਤੀ ਕੁਮਾਰੀ ਸਾਇੰਸ ਮਿਸਟ੍ਰੈਸ, ਰਚਨਾ ਦੇਵੀ ਮੈਥ ਮਿਸਟ੍ਰੈਸ, ਕਮਲੇਸ਼ ਕੌਰ ਪੀ.ਟੀ.ਆਈ. , ਸੁਖਵਿੰਦਰ ਕੌਰ ਰਾਣਾ ਜੂਨੀਅਰ ਸਹਾਇਕ, ਦੀਪਾਵਲੀ ਕੰਪਿਊਟਰ ਫੈਕਲਟੀ, ਨੇਹਾ ਗੁਪਤਾ ਕਾਮਰਸ ਲੈਕਚਰਾਰ, ਹਰਪ੍ਰੀਤ ਕੌਰ ਆਇਲਟਸ ਟਰੇਨਰ ਨੂੰ ਪ੍ਰਸ਼ੰਸਾ ਪੱਤਰ ਅਤੇ ਬਹੁਤ ਸਾਰੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ | ਡਾ. ਸੀਮਾ ਰਾਜਨ ਵਲੋਂ ਵਿਸ਼ੇਸ਼ ਤੌਰ ਤੇ ਸਕੂਲ ਨੂੰ 5000 ਰੁਪਏ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਦਿੱਤੇ ਗਏ ਅਤੇ ਨਾਲ ਹੀ ਉਨ੍ਹਾਂ ਵੱਲੋਂ ਇਹ ਅਨਾਊਾਸ ਕੀਤਾ ਗਿਆ ਕਿ ਡਾਕਟਰ ਰਾਜਨ ਆਈ ਕੇਅਰ ਹਸਪਤਾਲ ਵੱਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਜਾਂ ਰਿਸ਼ਤੇਦਾਰਾਂ ਅਤੇ ਅਧਿਆਪਕਾਂ ਲਈ 15 ਦਿਨਾਂ ਦਾ ਫ਼ਰੀ ਆਈ ਚੈੱਕਅੱਪ ਕੈਂਪ ਲਗਾਇਆ ਜਾਵੇਗਾ | ਸਕੂਲ ਦੇ ਹੈੱਡ ਮਾਸਟਰ ਸਤੀਸ਼ ਕੁਮਾਰ ਵੱਲੋਂ ਡਾਕਟਰ ਸੀਮਾ ਰਾਜਨ ਅਤੇ ਡਾਕਟਰ ਰਾਜਨ ਆਈਕੇਅਰ ਹੋਸਪੀਟਲ ਦੇ ਇਸ ਵਡਮੁੱਲੇ ਯੋਗਦਾਨ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਇਨਰ ਵੀਲ ਕਲੱਬ ਆਫ਼ ਫਗਵਾੜਾ ਸ਼ਾਈਨਿੰਗ ਸਟਾਰ ਦੇ ਇਸ ਸਨਮਾਨ ਸਮਾਰੋਹ ਦੀ ਪ੍ਰਸ਼ੰਸਾ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਕਰਵਾਈ ਦਾਣਾ ਮੰਡੀ ਖੱਸਣ ਅਤੇ ਇਬਰਾਹੀਮਵਾਲ ਵਿਖੇ ਝੋਨੇ ਦੀ ਖ਼ਰੀਦ ਸ਼ੁਰੂ <br/> ਅਗਲੀ ਖ਼ਬਰ ਬਦਲੀਆਂ ਅਤੇ ਪੇਅ ਸਕੇਲ ਸੰਬੰਧੀ 4161 ਮਾਸਟਰ ਕਾਡਰ ਅਧਿਆਪਕ ਯੂਨੀਅਨ ਦੀ ਹੋਈ ਮੀਟਿੰਗ <br/>
Ad Position 24