14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

28 ਸਤੰਬਰ ਨੂੰ ਜਗਰਾਓਾ ਦੀ ਆੜਤੀ ਚੇਤਨਾ ਕਾਨਫ਼ਰੰਸ ਵਿਚ ਵੱਡੀ ਗਿਣਤੀ ਵਿਚ ਹਿੱਸਾ ਲੈਣਗੇ ਜ਼ਿਲ੍ਹਾ ਕਪੂਰਥਲਾ ਦੇ ਸਮੂਹ ਆੜਤੀ-ਨਰੇਸ਼ ਭਾਰਦਵਾਜ <br/>

Ad Position 21
No active advertisement
ਅਜੀਤ ਡੈਸਕ 27-09-2025
ਫਗਵਾੜਾ, 26 ਸਤੰਬਰ (ਹਰਜੋਤ ਸਿੰਘ ਚਾਨਾ)-ਆੜਤੀ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਨਰੇਸ਼ ਭਾਰਦਵਾਜ ਨੇ ਅੱਜ ਜ਼ਿਲ੍ਹੇ ਭਰ ਦੀਆਂ ਦਾਣਾ ਮੰਡੀਆਂ ਦੇ ਆੜ੍ਹਤੀਆਂ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਫੈਡਰੇਸ਼ਨ ਆਫ਼ ਆੜਤੀਆ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ 28 ਸਤੰਬਰ ਨੂੰ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਵਿਚ ਜਗਰਾਓਾ ਵਿਚ ਹੋਣ ਜਾ ਰਹੀ ਆੜਤੀਆ ਚੇਤਨਾ ਕਾਨਫ਼ਰੰਸ 2025 ਵਿਚ ਸ਼ਾਮਲ ਹੋਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਮੁਲਾਕਾਤ ਤੋਂ ਬਾਅਦ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਨਰੇਸ਼ ਭਾਰਦਵਾਜ ਨੇ ਦੱਸਿਆ ਕਿ ਸਾਰੇ ਆੜ੍ਹਤੀਆਂ ਨੇ ਭਰੋਸਾ ਦਿਵਾਇਆ ਹੈ ਕਿ ਉਹ ਵੱਡੀ ਗਿਣਤੀ ਵਿਚ ਕਾਨਫ਼ਰੰਸ ਵਿਚ ਹਾਜ਼ਰੀ ਪਾਉਣ ਲਈ ਜਗਰਾਓਾ ਪਹੁੰਚਣਗੇ ਅਤੇ ਰੈਲੀ ਸਫਲ ਹੋਣ ਤੱਕ ਆਪਸੀ ਸੰਪਰਕ ਵਿਚ ਰਹਿਣਗੇ | ਉਨ੍ਹਾਂ ਦੱਸਿਆ ਕਿ ਇਸ ਕਾਨਫ਼ਰੰਸ ਵਿਚ ਆੜ੍ਹਤੀਆਂ ਦੇ ਮੁੱਦਿਆਂ 'ਤੇ ਗਹਿਰਾਈ ਨਾਲ ਚਰਚਾ ਕੀਤੀ ਜਾਵੇਗੀ | ਜਿਸ ਵਿਚ ਮੁੱਖ ਤੌਰ 'ਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ 2.5 ਪ੍ਰਤੀਸ਼ਤ ਆੜ੍ਹਤ ਸਬੰਧੀ ਕੀਤੀ ਜਾ ਰਹੀ ਟਾਲਮਟੋਲ, ਮੰਡੀਆਂ ਵਿਚ ਠੇਕੇਦਾਰਾਂ ਵੱਲੋਂ ਘੱਟ ਰੇਟ 'ਤੇ ਟੈਂਡਰ ਲੈ ਕੇ ਆੜ੍ਹਤੀਆਂ ਦਾ ਕੀਤਾ ਜਾ ਰਿਹਾ ਸ਼ੋਸ਼ਣ, ਖਰੀਦ ਏਜੰਸੀਆਂ ਵੱਲੋਂ ਆੜ੍ਹਤੀਆਂ ਨਾਲ ਲਿਫ਼ਟਿੰਗ ਵਿਚ ਕੀਤੀ ਜਾ ਰਹੀ ਦੇਰੀ ਅਤੇ ਨਾਜਾਇਜ਼ ਸ਼ਾਰਟੇਜ ਕਟੌਤੀਆਂ, ਮੰਡੀਆਂ ਵਿਚ ਖਰੀਦ ਏਜੰਸੀਆਂ ਵੱਲੋਂ ਖ਼ਰੀਦੇ ਧਾਨ 'ਤੇ ਲਗਾਏ ਜਾ ਰਹੇ ਕੱਟ ਸਮੇਤ ਹੋਰ ਮਸਲਿਆਂ ਬਾਰੇ ਹਾਊਸ ਦੀ ਸਹਿਮਤੀ ਲਈ ਜਾਵੇਗੀ | ਮੁਲਾਕਾਤ ਵਿਚ ਪੰਡਿਤ ਰਾਮ ਸਿੰਘ ਜੋਸ਼ੀ, ਤਰਸੇਮ ਸਿੰਘ ਭੋਗਲ, ਪਰਗਟ ਸਿੰਘ, ਵਨੀਸ਼ ਸੂਦ, ਪ੍ਰਵੇਸ਼ ਗੁਪਤਾ (ਕਾਕੂ), ਰਾਜੂ ਅਗਰਵਾਲ, ਪ੍ਰਮੋਦ ਦੁੱਗਲ, ਦੀਪਕ ਅਗਰਵਾਲ, ਸਨੀ, ਜੁਗੇਸ਼ ਸ਼ਰਮਾ ਬਿੱਟੂ, ਅਸ਼ਵਨੀ ਵਿੱਕੀ, ਅਮਿਤ ਕਲੂਚਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਡੀ.ਸੀ. ਨੂੰ ਦਿੱਤਾ ਮੰਗ ਪੱਤਰ <br/> ਅਗਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਬਲਾਕ ਭੁਲੱਥ ਦੀ ਹੋਈ ਮਹੀਨਾਵਾਰੀ ਮੀਟਿੰਗ <br/>
Ad Position 24