ਨਡਾਲਾ, 26 ਸਤੰਬਰ (ਰਘਬਿੰਦਰ ਸਿੰਘ)-ਪੈਨਸ਼ਨਰ ਐਸੋਸੀਏਸ਼ਨ ਬਲਾਕ ਭੁਲੱਥ ਦੀ ਮਹੀਨਾਵਾਰ ਇਕੱਤਰਤਾ ਬਲਾਕ ਪ੍ਰਧਾਨ ਗੁਰਬਚਨ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਹੋਈ | ਮੈਂਬਰਾਂ ਨੇ ਮੀਟਿੰਗ ਵਿਚ ਹਿੱਸਾ ਲੈਂਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਘੱਟੋ-ਘੱਟ ਕੋਰਟਾਂ ਵਲੋਂ ਦਿੱਤੇ ਪੈਨਸ਼ਨਰਜ਼ ਦੇ ਹੱਕ ਵਿਚ ਦਿੱਤੇ ਫ਼ੈਸਲਿਆਂ ਨੂੰ ਸਮਾਂ-ਬੱਧ ਤਰੀਕੇ ਨਾਲ ਲਾਗੂ ਕਰਕੇ ਪੈਨਸ਼ਨਰਜ਼ ਦੀਆਂ ਬੇਚੈਨੀਆਂ ਨੂੰ ਦੂਰ ਕਰਨ ਦੇ ਉਪਰਾਲੇ ਕਰੇ | ਹੁਣ ਤੱਕ ਕੋਰਟਾਂ ਵੱਲੋਂ 2.59 ਦੇ ਫ਼ਾਰਮੂਲੇ ਅਨੁਸਾਰ ਪੈਨਸ਼ਨਰਾਂ ਵਿਚ ਵਾਧਾ ਕਰਨਾ 119 ਫ਼ੀਸਦੀ ਡੀ.ਏ. ਦੇ ਹਿਸਾਬ ਨਾਲ 1 ਜਨਵਰੀ 16 ਤੋਂ ਪਹਿਲਾਂ ਹੋਏ ਰਿਟਾਇਰ ਮੁਲਾਜ਼ਮਾਂ ਦੀ ਪੈਨਸ਼ਨ ਫਿਕਸ ਕਰਨਾ ਡੀ.ਏ ਦੇ ਬਕਾਏ ਸਬੰਧੀ ਫ਼ੈਸਲਾ ਅਤੇ ਹਨ ਜਿਨ੍ਹਾਂ ਦੀ ਪੰਜਾਬ ਸਰਕਾਰ ਵੱਲੋਂ ਅਣਦੇਖੀ ਕਰਕੇ ਬਿਨਾਂ ਵਜ੍ਹਾ ਲਟਕਾਉਣ ਦੀ ਨੀਤੀ ਅਪਣਾਈ ਜਾ ਰਹੀ ਹੈ ਇਸ ਤੋਂ ਇਲਾਵਾ ਯੂਨੀਅਨ ਵਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਾਸ਼ੀ ਵੀ ਇਕੱਠੀ ਕੀਤੀ ਗਈ | ਹਾਜ਼ਰ ਮੈਂਬਰਾਂ ਨੇ ਇਹ ਵੀ ਮਤਾ ਪਾਸ ਕੀਤਾ ਕਿ ਪ੍ਰਵਾਸੀਆਂ ਦੇ ਨਾਂ ਤੇ ਡਰ ਅਤੇ ਨਫ਼ਰਤ ਦਾ ਮਾਹੌਲ ਪੈਦਾ ਨਾ ਕੀਤਾ ਜਾਵੇ ਸਗੋਂ ਅਪਰਾਧਿਕ ਕਿਸਮ ਦੇ ਪ੍ਰਵਾਸੀਆਂ ਤੇ ਨਜ਼ਰ ਰੱਖੀ ਸਜ਼ਾ ਦੇਣ ਦੀ ਮੰਗ ਕੀਤੀ ਜਾਵੇ ਇਸ ਸਬੰਧ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਵਾਪਰੀ ਘਟਨਾ ਦੀ ਨਿਖੇਧੀ ਕੀਤੀ ਗਈ ਅਤੇ ਸਬੰਧਿਤ ਦੋਸ਼ੀ ਨੂੰ ਕਰੜੀ ਤੋਂ ਕਰੜੀ ਸਜ਼ਾ ਦੇਣ ਦੀ ਮੰਗ ਕੀਤੀ ਗਈ ਇਸ ਮੌਕੇ ਜਰਨਲ ਸਕੱਤਰ ਡਾ. ਮੱਖਣ ਸਿੰਘ ਭੁਲੱਥ, ਪੈੱ੍ਰਸ ਸਕੱਤਰ ਜਸਵੰਤ ਵਿਰਲੀ, ਸਹਾਇਕ ਸਕੱਤਰ ਲਖਬੀਰ ਸਿੰਘ, ਬੀਰ ਸਿੰਘ, ਗੁਰਦੇਵ ਸਿੰਘ ਈਸਰਬੁੱਚਾ, ਬਲਵਿੰਦਰ ਸਿੰਘ, ਨਾਨਕ ਚੰਦ, ਸਿੰਘ, ਕਰਮ ਸਿੰਘ ਨਡਾਲਾ, ਅਮਰਜੀਤ ਸਿੰਘ, ਕੁਲਵੰਤ ਸਿੰਘ, ਸ਼ੀਸ਼ਨ ਸਿੰਘ, ਸਰਵਨ ਸਿੰਘ, ਸੁਰਿੰਦਰਪਾਲ ਕੌਰ, ਹਰਜੀਤ ਸਿੰਘ, ਜੋਗਿੰਦਰ ਸਿੰਘ ਪੱਡਾ, ਰਣਜੀਤ ਸਿੰਘ, ਜਪ ਸਿੰਘ, ਬਲਜੀਤ ਸਿੰਘ, ਸੁਖਦੇਵ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ ਟਾਂਡੀ ਆਦਿ ਹਾਜ਼ਰ ਸਨ |