14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਬੂਟੇ ਲਾਉਣੇ, ਪਾਲਣੇ ਤੇ ਮੁਫ਼ਤ ਬੂਟੇ ਵੰਡਣੇ ਪ੍ਰਮਾਤਮਾ ਨੇ ਮੇਰੇ ਭਾਗੀਂ ਧੁਰ ਦਰਗਾਹੋਂ ਲਿਖਿਆ-ਇੰਜੀ. ਗੋਪਾਲ ਕ੍ਰਿਸ਼ਨ ਬੀਸਲਾ

Ad Position 21
No active advertisement
ਅਜੀਤ ਡੈਸਕ 27-09-2025
ਕਟਾਰੀਆਂ, 26 ਸਤੰਬਰ (ਪ੍ਰੇਮੀ ਸੰਧਵਾਂ)-ਬਿਜਲੀ ਵਿਭਾਗ 'ਚ ਬਤੌਰ ਜੂਨੀਅਰ ਇੰਜੀਨੀਅਰ ਦੀਆਂ ਸੇਵਾਵਾਂ ਨਿਭਾ ਰਹੇ ਵਾਤਾਵਰਨ ਪ੍ਰੇਮੀ ਇੰਜੀ. ਗੋਪਾਲ ਕ੍ਰਿਸ਼ਨ ਬੀਸਲਾ ਸਪੁੱਤਰ ਸਾਬਕਾ ਹੈੱਡ ਮਾਸਟਰ ਗੁਰਦੇਵ ਰਾਮ ਬੀਸਲਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਵਾਤਾਵਰਨ ਦੇ ਦੁਸ਼ਮਣਾਂ ਵਲੋਂ ਆਪਣੀਆਂ ਨਿੱਜੀ ਲੋੜਾਂ ਦੀ ਖਾਤਰ ਰੁੱਖਾਂ ਦਾ ਅੰਧਾ ਧੁੰਦ ਉਜਾੜਾ ਕੀਤਾ ਜਾ ਰਿਹਾ ਹੈ ਪਰ ਮੈਂ ਫੇਰ ਵੀ ਉਨ੍ਹਾਂ ਲੋਕਾਂ ਦੀ ਰੁੱਖਾਂ ਦੀ ਕੀਤੀ ਜਾ ਰਹੀ ਕਟਾਈ ਕਰਕੇ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਤੱਕ ਬੂਟੇ ਲਾ ਕੇ ਪਾਲਣੇ ਤੇ ਵੰਡਣ ਦਾ ਕੰਮ ਨਿਰੰਤਰ ਜਾਰੀ ਰੱਖਾਂਗਾ | ਕਿਉਂਕਿ ਪ੍ਰਮਾਤਮਾ ਨੇ ਸਮੁੱਚੀ ਮਾਨਵਤਾ ਦੀ ਭਲਾਈ ਲਈ ਮੇਰੇ ਕਰਮੀ ਭਾਗੀਂ ਸੇਵਾ ਲਿਖੀ ਹੋਈ ਹੈ | ਉਨ੍ਹਾਂ ਕਿਹਾ ਕਿ ਮੈਂ ਹੁਣ ਤੱਕ ਆਪਣੇ ਹੱਥੀਂ ਵੱਖ-ਵੱਖ ਤਰ੍ਹਾਂ ਦੇ 50 ਹਜ਼ਾਰ ਦੇ ਕਰੀਬ ਬੂਟੇ ਮੁਫ਼ਤ ਵੰਡ ਚੁੱਕਾ ਹਾਂ ਤੇ ਵੰਡਦਾ ਆ ਰਿਹਾ ਹਾਂ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਬਲਾਕ ਭੁਲੱਥ ਦੀ ਹੋਈ ਮਹੀਨਾਵਾਰੀ ਮੀਟਿੰਗ <br/> ਅਗਲੀ ਖ਼ਬਰ ਮਕਸੂਦਪੁਰ-ਸੂੰਢ ਮੰਡੀ 'ਚ ਝੋਨੇ ਦੀ ਖਰੀਦ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ-ਬਲਾਕੀਪੁਰ
Ad Position 24