25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਕਾਲਾ ਸੰਘਿਆਂ ਤੋਂ ਘਰ ਦੇ ਬਾਹਰ ਲੱਗਾ ਬਿਜਲੀ ਦਾ ਮੀਟਰ ਚੋਰੀ <br/>

Ad Position 21
No active advertisement
ਅਜੀਤ ਡੈਸਕ 28-09-2025
ਕਾਲਾ ਸੰਘਿਆਂ, 27 ਸਤੰਬਰ (ਬਲਜੀਤ ਸਿੰਘ ਸੰਘਾ)-ਸਥਾਨਕ ਕਸਬੇ ਤੋਂ ਇਕ ਵਿਅਕਤੀ ਦੇ ਘਰ ਦੇ ਬਾਹਰ ਲੱਗਾ ਬਿਜਲੀ ਦਾ ਮੀਟਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦੇ ਹੋਏ ਪੀੜਤ ਇੰਦਰਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੇ ਚਾਰ ਘਰ ਕਾਲ਼ਾ ਸੰਘਿਆਂ ਦੇ ਜੈ ਰਾਮਪੁਰ ਰੋਡ ਤੇ ਰਹਿੰਦੇ ਹਨ ਅਤੇ ਸਾਡੇ ਮੀਟਰ ਵੀ ਘਰਾਂ ਦੇ ਬਾਹਰ ਇਕ ਖੰਭੇ ਦੇ ਨਾਲ਼ ਡੱਬੇ ਵਿਚ ਲੱਗੇ ਹੋਏ ਹਨ ਉਨ੍ਹਾਂ ਕਿਹਾ ਕਿ ਮੀਟਰਾਂ ਵਾਲੇ ਡੱਬੇ ਦਾ ਦਰਵਾਜ਼ਾ ਖੁਲਾ ਹੋਇਆ ਸਾਡੇ ਇਕ ਪਰਿਵਾਰ ਦੇ ਮੈਂਬਰ ਨੇ ਵੇਖਿਆ ਅਤੇ ਉਸ ਨੇ ਵੇਖਿਆ ਕਿ ਇਕ ਮੀਟਰ ਡੱਬੇ ਵਿਚੋਂ ਗ਼ਾਇਬ ਸੀ | ਇੰਦਰਜੀਤ ਨੇ ਦੱਸਿਆ ਕਿ ਚੋਰਾਂ ਵੱਲੋਂ ਮੀਟਰ ਚੋਰੀ ਕਰਕੇ ਸਾਡੇ ਘਰ ਦੀ ਸਿੱਧੀ ਸਪਲਾਈ ਸਿੱਧੀ ਜੋੜ ਦਿੱਤੀ ਜਿਸ ਕਰਕੇ ਸਾਨੂੰ ਵੀ ਮੀਟਰ ਚੋਰੀ ਦਾ ਪਤਾ ਨਹੀਂ ਲੱਗਾ | ਉਹਨਾਂ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਅਸੀਂ ਬਿਜਲੀ ਬੋਰਡ ਨੂੰ ਸੂਚਨਾ ਦਿੱਤੀ | ਉਹਨਾਂ ਕਿਹਾ ਕਿ ਕਾਗਜ਼ੀ ਕਾਰਵਾਈ ਪੂਰੀ ਕਰਕੇ ਵਿਭਾਗ ਵਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਿਨ੍ਹਾਂ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਰੰਜਿਸ਼ ਦੇ ਚਲਦਿਆਂ ਇਕ ਨੌਜਵਾਨ ਨੂੰ ਕੁੱਟਮਾਰ ਕਰਕੇ ਕੀਤਾ ਜ਼ਖ਼ਮੀ <br/> ਅਗਲੀ ਖ਼ਬਰ ਹਰਦੀਪ ਗਿੱਲ ਨੇ ਨੰਗਲ ਗੁਰੂ ਵਿਖੇ ਰਾਸ਼ਨ ਸਮੱਗਰੀ ਭੇਟ ਕੀਤੀ
Ad Position 24