25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਗੱਦਿਆਂ ਦੀ ਫ਼ੈਕਟਰੀ ਵਿਚ ਅੱਗ ਲੱਗਣ ਦੇ ਮਾਮਲੇ ਸੰਬੰਧੀ ਫੋਰੈਂਸਿਕ ਟੀਮ ਨੇ ਜਾਂਚ ਕੀਤੀ ਆਰੰਭ

Ad Position 21
No active advertisement
ਅਜੀਤ ਡੈਸਕ 28-09-2025
ਕਪੂਰਥਲਾ, 27 ਸਤੰਬਰ (ਸਡਾਨਾ)-ਬੀਤੇ ਦੋ ਦਿਨ ਪਹਿਲਾਂ ਨੂਰਪੁਰ ਦੋਨਾ ਸਥਿਤ ਗੱਦਾ ਫ਼ੈਕਟਰੀ ਵਿਚ ਲੱਗੀ ਭਿਆਨਕ ਅੱਗ ਦੇ ਮਾਮਲੇ ਸਬੰਧੀ ਅੱਜ ਬਾਅਦ ਦੁਪਹਿਰ ਫੋਰੈਂਸਿਕ ਜਾਂਚ ਲਈ ਵਿਸ਼ੇਸ਼ ਟੀਮ ਫ਼ੈਕਟਰੀ ਵਿਖੇ ਪਹੁੰਚੀ ਜਿਨ੍ਹਾਂ ਵਲੋਂ ਫ਼ੈਕਟਰੀ ਅੰਦਰ ਰਾਖ ਹੋਏ ਸਮਾਨ ਦੇ ਸੈਂਪਲ ਭਰੇ ਗਏ | ਜੋ ਕਿ ਫੋਰੈਂਸਿਕ ਜਾਂਚ ਲਈ ਲੈਬਾਰਟਰੀ ਵਿਖੇ ਭੇਜੇ ਜਾਣਗੇ ਜਿਸ ਉਪਰੰਤ ਘਟਨਾ ਦੌਰਾਨ ਲਾਪਤਾ ਹੋਏ ਇਕ ਫ਼ੈਕਟਰੀ ਕਰਮਚਾਰੀ ਦੇ ਮਾਮਲੇ ਵਿਚ ਵੀ ਪੜ੍ਹਦਾ ਉੱਠਣ ਦੀ ਉਮੀਦ ਹੈ | ਇੱਥੇ ਜ਼ਿਕਰਯੋਗ ਹੈ ਕਿ ਫ਼ੈਕਟਰੀ ਵਿਚ ਲੱਗੀ ਅੱਗ ਉਪਰੰਤ ਇਕ ਕਰਮਚਾਰੀ ਅਸ਼ਵਨੀ ਦੇ ਪਰਿਵਾਰਕ ਮੈਂਬਰ ਉਸਦੇ ਫ਼ੈਕਟਰੀ ਦੇ ਅੰਦਰ ਹੀ ਹੋਣ ਦਾ ਖ਼ਦਸ਼ਾ ਪ੍ਰਗਟ ਕਰ ਰਹੇ ਸਨ ਤੇ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਵਲੋਂ ਬੀਤੇ ਦਿਨ ਫ਼ੈਕਟਰੀ ਦੇ ਬਾਹਰ ਰੋਸ ਧਰਨਾ ਵੀ ਦਿੱਤਾ ਗਿਆ ਸੀ, ਜਿਸ 'ਤੇ ਪੁਲਿਸ ਨੇ ਉਨ੍ਹਾਂ ਨੂੰ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ | ਇਸੇ ਕੜੀ ਤਹਿਤ ਅੱਜ ਫੋਰੈਂਸਿਕ ਟੀਮ ਵਲੋਂ ਫ਼ੈਕਟਰੀ ਵਿਚ ਜਾਂਚ ਲਈ ਸੈਂਪਲ ਇਕੱਠੇ ਕੀਤੇ ਗਏ | ਅੱਜ ਵੀ ਫ਼ੈਕਟਰੀ ਵਿਚ ਲੱਗੀ ਅੱਗ ਕਿਤੇ ਕਿਤੇ ਸੁਲਗ ਰਹੀ ਸੀ | ਇਸ ਸਬੰਧੀ ਡੀ.ਐੱਸ.ਪੀ. ਦੀਪਕਰਨ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਫੋਰੈਂਸਿਕ ਟੀਮ ਦੇ ਮੈਂਬਰਾਂ ਨੇ ਫ਼ੈਕਟਰੀ ਅੰਦਰ ਜਾਂਚ ਆਰੰਭ ਕਰ ਦਿੱਤੀ ਹੈ ਤੇ ਜਾਂਚ ਉਪਰੰਤ ਹੀ ਅੱਗ ਲੱਗਣ ਦੇ ਕਾਰਨਾ ਤੇ ਅਸ਼ਵਨੀ ਕੁਮਾਰ ਦੇ ਲਾਪਤਾ ਹੋਣ ਸਬੰਧੀ ਸਥਿਤ ਸਪੱਸ਼ਟ ਹੋ ਸਕੇਗੀ |
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਜਾਂਚ ਉਪਰੰਤ ਜੇਲ੍ਹ ਵਾਪਸ ਆਏ ਹਵਾਲਾਤੀ ਪਾਸੋਂ 100 ਗੋਲੀਆਂ ਬਰਾਮਦ ਅਗਲੀ ਖ਼ਬਰ ਕੁੱਟਮਾਰ ਕਰਨ ਦੇ ਸੰਬੰਧ 'ਚ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ
Ad Position 24