25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸ੍ਰੀ ਆਸ਼ਾ ਰਾਣੀ ਮੰਦਰ ਕਮੇਟੀ ਨੇ ਨਵਰਾਤਿਆਂ ਦੇ ਮੌਕੇ 'ਤੇ ਝੰਡਾ ਚੜ੍ਹਾਇਆ <br/>

Ad Position 21
No active advertisement
ਅਜੀਤ ਡੈਸਕ 28-09-2025
ਸੁਲਤਾਨਪੁਰ ਲੋਧੀ, 27 ਸਤੰਬਰ (ਨਰੇਸ਼ ਹੈਪੀ)-ਪ੍ਰਾਚੀਨ ਆਸ਼ਾ ਰਾਣੀ ਮੰਦਰ ਵਿਚ ਨਵਰਾਤਿਆਂ ਦੇ ਮੌਕੇ 'ਤੇ ਪ੍ਰਧਾਨ ਤਿਲਕ ਰਾਜ ਜੋਸ਼ੀ ਪ੍ਰਧਾਨ ਆਸ਼ਾ ਰਾਣੀ ਮੰਦਰ ਕਮੇਟੀ ਦੇ ਪ੍ਰਬੰਧਨ ਹੇਠ ਸ਼੍ਰੀ ਗਣਪਤੀ ਗਣੇਸ਼ ਜੀ ਦੀ ਪੂਜਾ ਕਰਨ ਤੋਂ ਬਾਅਦ ਮੰਦਰ ਦੇ ਮੁੱਖ ਪੁਜਾਰੀ ਦਿਨੇਸ਼ ਸ਼ਰਮਾ ਨੇ ਨਵਗ੍ਰਹਿਆਂ ਅਤੇ ਸਾਰੇ ਦੇਵੀ-ਦੇਵਤਿਆਂ ਨੂੰ ਯਾਦ ਕਰਦੇ ਹੋਏ ਪੂਜਾ ਕੀਤੀ ਅਤੇ ਮੰਦਰ ਕਮੇਟੀ ਦੇ ਸਾਰੇ ਮੈਂਬਰਾਂ ਨੇ ਦੇਸ਼-ਵਿਦੇਸ਼ ਵਿਚ ਰਹਿੰਦੇ ਸਾਰੇ ਭਾਰਤੀਆਂ ਦੀ ਖੁਸ਼ੀ ਅਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕੀਤੀ | ਇਸ ਤੋਂ ਬਾਅਦ ਸ਼੍ਰੀ ਆਸ਼ਾ ਰਾਣੀ ਮੰਦਰ, ਮਹਾਕਾਲੀ ਮੰਦਰ, ਸ਼੍ਰੀ ਰਾਮ ਦਰਬਾਰ ਮੰਦਰ, ਸ਼੍ਰੀ ਸਾਈਾ ਬਾਬਾ ਮੰਦਰ ਵਿਚ ਝੰਡਾ ਚੜਾਉਣ ਦੀ ਰਸਮ ਆਸ਼ਾ ਰਾਣੀ ਮੰਦਿਰ ਕਮੇਟੀ ਦੇ ਮੈਂਬਰਾਂ ਵਲੋਂ ਕੀਤੀ ਗਈ | ਇਸ ਮੌਕੇ ਸ਼੍ਰੀ ਆਸ਼ਾ ਰਾਣੀ ਮੰਦਰ ਕਮੇਟੀ ਦੇ ਪ੍ਰਧਾਨ ਤਿਲਕ ਰਾਜ ਜੋਸ਼ੀ, ਮੀਤ ਪ੍ਰਧਾਨ ਵੇਦ ਪ੍ਰਕਾਸ਼ ਥਿੰਦ, ਖ਼ਜ਼ਾਨਚੀ ਵਰਿੰਦਰ ਸਲਪੋਨਾ, ਪ੍ਰੋ: ਵਿਜੇ ਬਾਂਸਲ, ਗੁਲਸ਼ਨ ਧੀਰ, ਰੰਗਾ ਭਗਤ, ਕੇਵਲ ਕਿ੍ਸ਼ਨ ਅਰੋੜਾ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਏਪੁਰ ਅਰਾਈਆਂ 'ਚ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਕੀਤਾ ਜਾਗਰੂਕ <br/> ਅਗਲੀ ਖ਼ਬਰ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਨ ਕਾਰਨ ਹੋਈ ਮੌਤ ਸੰਬੰਧੀ ਕੇਸ ਦਰਜ
Ad Position 24