ਫਗਵਾੜਾ, 27 ਸਤੰਬਰ (ਹਰਜੋਤ ਸਿੰਘ ਚਾਨਾ)-ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਨ ਕਾਰਨ ਉਸਦੀ ਹੋਈ ਮੌਤ ਦੇ ਸਬੰਧ 'ਚ ਸਦਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਅਨੀਤਾ ਰਾਣੀ ਪਤਨੀ ਮਨਦੀਪ ਵਾਸੀ ਡਾ. ਅੰਬੇਦਕਰ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੇ ਪਤੀ ਨਾਲ ਮੋਟਰਸਾਈਕਲ 'ਤੇ ਚੰਡੀਗੜ੍ਹ ਬਾਈਪਾਸ ਪਾਸ ਪੁੱਜੇ ਤਾਂ ਇੱਕ ਭਾਰ ਢੋਣ ਵਾਲੀ ਜੀਪ ਜਿਸਦੇ ਪਿੱਛੇ ਕੁਝ ਲੋਕ ਬੈਠੇ ਸਨ, ਜਿਸ ਨੇ ਬੇਧਿਆਨੀ ਨਾਲ ਜੀਪ ਯੱਕਦਮ ਪਿੱਛੇ ਨੂੰ ਕਰ ਦਿੱਤੀ, ਜਿਸ ਨਾਲ ਜੀਪ ਉਸਦੇ ਮੋਟਰਸਾਈਕਲ 'ਚ ਵੱਜੀ, ਜਿਸ ਕਾਰਨ ਉਸਦੇ ਪਤੀ ਦੇ ਸੱਟਾਂ ਲੱਗ ਗਈਆਂ | ਜਿਸ ਨਾਲ ਉਸਦੇ ਪਤੀ ਦੀ ਮੌਕੇ 'ਤੇ ਮੌਤ ਹੋ ਗਈ ਤੇ ਜੀਪ ਦਾ ਡਰਾਈਵਰ ਮੌਕੇ 'ਤੇ ਭਜਾ ਕੇ ਲੈ ਗਿਆ | ਜਿਸ ਸਬੰਧ 'ਚ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ |