ਫਗਵਾੜਾ, 27 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਸਰਕਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਵਿਖੇ ਪਿ੍ੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਰਡੀ) ਦੀ ਅਗਵਾਈ ਵਿਚ ਅਧਿਆਪਕ ਦਿਵਸ ਮਨਾਇਆ ਗਿਆ | ਇਸ ਮੌਕੇ ਬਲਵੀਰ ਸਿੰਘ ਸਾਬਕਾ ਡੀ.ਈ.ਓ. ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ | ਇਸ ਮੌਕੇ ਤੇ ਸਕੂਲ ਦੇ ਵੱਖ - ਵੱਖ ਅਧਿਆਪਕਾਂ ਵੱਲੋਂ ਅਧਿਆਪਕ ਦਿਵਸ ਦੀ ਮਹੱਤਤਾ ਅਤੇ ਇਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ | ਮੁੱਖ ਮਹਿਮਾਨ ਬਲਵੀਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦੇ ਜੀਵਨ ਵਿਚੋਂ ਅਗਿਆਨਤਾ ਦਾ ਹਨੇਰਾ ਦੂਰ ਕਰਨ ਦੇ ਨਾਲ - ਨਾਲ ਇੱਕ ਚੰਗੇ ਸਮਾਜ ਅਤੇ ਦੇਸ਼ ਦੀ ਸਿਰਜਣਾ ਵਿਚ ਵੀ ਅਹਿਮ ਯੋਗਦਾਨ ਪਾਉਂਦੇ ਹਨ | ਪਿ੍ੰਸੀਪਲ ਹਰਮੇਸ਼ ਲਾਲ ਘੇੜਾ ਨੇ ਕਿਹਾ ਕਿ ਵਿਦਿਆਰਥੀ ਨੂੰ ਸਾਰੀ ਉਮਰ ਆਪਣੇ ਅਧਿਆਪਕ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਵਿਦਿਆਰਥੀਆਂ ਦੀ ਜ਼ਿੰਦਗੀ ਵਿਚੋਂ ਅਗਿਆਨਤਾ ਦਾ ਹਨੇਰਾ ਦੂਰ ਕਰਨ ਲਈ ਅਧਿਆਪਕ ਸਾਰੀ ਜ਼ਿੰਦਗੀ ਇੱਕ ਦੀਵੇ ਵਾਂਗ ਬਲਦਾ ਹੈ | ਇਸ ਮੌਕੇ ਰਿਸ਼ੀ ਕੁਮਾਰ, ਕੁਲਵੰਤ ਰਾਮ, ਬਲਵਿੰਦਰ ਕੌਰ, ਮੁਨੀਸ਼ ਕੁਮਾਰ ਕੰਪਿਊਟਰ ਅਧਿਆਪਕ, ਜਸਵਿੰਦਰ ਸਾਂਪਲਾ ਕੰਪਿਊਟਰ ਅਧਿਆਪਕ, ਮੰਜੂ ਰਾਣੀ ਪੰਜਾਬੀ ਮਿਸਟਰੈੱਸ, ਸੀਮਾ ਰਾਣੀ, ਅੰਸ਼ੂ ਸਭਰਵਾਲ, ਸਰਬਜੀਤ ਕੌਰ, ਸਰੂਚੀ ਲੂਥਰਾ , ਸੁਖਵੀਰ ਕੌਰ ,ਜਸਵੀਰ ਕੌਰ ਅਤੇ ਰਜਨੀ ਸੂਦ ਕਲਰਕ ਨੂੰ ਇਹਨਾਂ ਦੁਆਰਾ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਲਈ ਬੈੱਸਟ ਟੀਚਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਸਕੂਲ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ |