ਨਡਾਲਾ, 27 ਸਤੰਬਰ (ਰਘਬਿੰਦਰ ਸਿੰਘ)-ਰਤਨ ਸਿੰਘ ਸੰਧੂ ਮਨਸੂਰਵਾਲ ਬੇਟ ਰਿਟਾਇਰਡ ਡੀ.ਐੱਫ਼.ਐੱਸ.ਓ. ਵਲੋਂ ਆਪਣੀ ਸਵਰਗਵਾਸੀ ਪਤਨੀ ਬੀਬੀ ਸੁਰਿੰਦਰ ਕੌਰ ਦੀ ਯਾਦ ਵਿਚ ਸ਼ਿੰਘਰਾਲਾ ਸਕੂਲ ਵਿਖੇ ਉਚੇਚੇ ਤੌਰ ਤੇ ਪਹੁੰਚ ਕੇ ਸਕੂਲ ਦੇ ਸੇਵਾਦਾਰਾਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਰਾਸ਼ਨ ਅਤੇ ਹੋਰ ਜ਼ਰੂਰਤ ਦਾ ਸਮਾਨ ਵੰਡਿਆ | ਸਕੂਲ ਚੇਅਰਮੈਨ ਡਾ. ਆਸਾ ਸਿੰਘ ਘੁੰਮਣ ਅਤੇ ਐਮ.ਡੀ. ਸਵਰਨ ਕੌਰ ਨੇ ਉਨ੍ਹਾਂ ਦੇ ਇਸ ਸ਼ਲਾਘਾਯੋਗ ਕਾਰਜ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸੰਧੂ ਸਾਹਿਬ ਹਰ ਸਾਲ ਆਪਣੀ ਸੁਪਤਨੀ ਦੀ ਨਿੱਘੀ ਯਾਦ ਵਿਚ ਸ਼ੁਭਕਰਮਨ ਕਰਦੇ ਹਨ | ਉਨ੍ਹਾਂ ਕਾਮਨਾ ਕੀਤੀ ਕਿ ਪ੍ਰਮਾਤਮਾ ਉਨ੍ਹਾਂ ਨੂੰ ਚੜ੍ਹਦੀ ਕਲਾ ਬਖ਼ਸ਼ੇ ਕੇ ਸਮਾਜ ਭਲਾਈ ਦੇ ਕਾਰਜ ਕਰਵਾਉਂਦਾ ਰਹੇ | ਇਸ ਮੌਕੇ ਸਕੂਲ ਪਿ੍ੰਸੀਪਲ ਮਨਪ੍ਰੀਤ ਕੌਰ, ਵਾਈਸ ਪਿ੍ੰਸੀਪਲ ਰਜਨੀ ਅਰੋੜਾ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਦੇ ਮੈਂਬਰ ਹਾਜ਼ਰ ਸਨ |