ਜਲੰਧਰ, 27 ਸਤੰਬਰ (ਅ. ਪ੍ਰਤੀ.)-ਪਾਵਰਕਾਮ ਦੇ ਬੁਲਾਰੇ ਮੁਤਾਬਕ 28 ਸਤੰਬਰ ਨੂੰ ਜਿਨ੍ਹਾਂ ਥਾਵਾਂ 'ਤੇ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਬਿਜਲੀ ਬੰਦ ਰਹੇਗੀ, ਉਨਾਂ ਵਿਚ ਸੁਦਾਮਾ ਵਿਹਾਰ, ਐੱਸ.ਏ.ਐੱਸ. ਨਗਰ, ਐੱਸ.ਏ.ਐੱਸ. ਐਕਸਟੈਨਸ਼ਨ, ਪਾਰਕ ਐਵਿਨਿਊ, ਨਿਊ ਗਾਰਡਨ ਕਾਲੋਨੀ, ਮਹਾਂਵੀਰ ਇਨਕਲੇਵ, ਜਲੰਧਰ ਇਨਕਲੇਵ, ਬੈਂਕ ਇਨਕਲੇਵ ਤੋਂ ਇਲਾਵਾ 29 ਸਤੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਬੰਦ ਰਹਿਣ ਵਾਲੇ ਇਲਾਕਿਆਂ ਵਿਚ ਨਿਊ ਦਸਮੇਸ਼ ਨਗਰ, ਲਾਡੋਵਾਲੀ ਰੋਡ, ਅਰਜਨ ਨਗਰ, ਰਜਿੰਦਰ ਨਗਰ, ਨਜ਼ਦੀਕ ਕਾਂਗਰਸ ਭਵਨ, ਐਨ.ਆਰ.ਆਈ. ਸਭਾ, ਨਿਊ ਬਾਰਾਂਦਰੀ, ਤਹਿਸੀਲ ਕੰਪਲੈਕਸ, ਐਮ. ਟੀ. ਐੱਸ. ਨਗਰ ਨਜ਼ਦੀਕ ਸੀ. ਪੀ. ਦਫਤਰ, ਹਰ ਗੋਬਿੰਦ ਪੁਰਾ, ਡਿਫੈਂਸ ਕਾਲੋਨੀ, ਅਟਵਾਲ ਹਾਊਸ, ਕੈਂਟ ਰੋਡ, ਦਸਮੇਸ਼ ਨਗਰ, ਗੜਾ ਰੋਡ, ਖ਼ਾਲਸਾ ਕਾਲਜ, ਰੂਬੀ ਨੈਲਸਨ ਤੇ ਆਸਪਾਸ ਦੇ ਇਲਾਕੇ ਸ਼ਾਮਿਲ ਹਨ |