06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸ਼ੱਕੀ ਪ੍ਰਵਾਸੀ ਵਿਅਕਤੀ ਨੂੰ ਕਾਬੂ ਕਰ ਕੇ ਪਿੰਡ ਵਾਸੀਆਂ ਨੇ ਕੀਤਾ ਪੁਲਿਸ ਹਵਾਲੇ <br/>

Ad Position 21
No active advertisement
ਅਜੀਤ ਡੈਸਕ 19-10-2025
ਭੁਲੱਥ, 18 ਅਕਤੂਬਰ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ ਤੇ ਪੈਂਦੇ ਪਿੰਡ ਭਟਨੂਰਾ ਕਲਾਂ ਵਿਚ ਰਾਤ ਸਮੇਂ ਇੱਕ ਮੋਟਰਸਾਈਕਲ ਸਮੇਤ ਸ਼ੱਕੀ ਹਾਲਤ ਵਿਚ ਘੁੰਮਦਾ ਪ੍ਰਵਾਸੀ ਵਿਅਕਤੀ ਪਿੰਡ ਵਾਸੀਆਂ ਵੱਲੋਂ ਕਾਬੂ ਕਰਕੇ ਭੁਲੱਥ ਪੁਲਿਸ ਹਵਾਲੇ ਕੀਤਾ, ਭਟਨੂਰਾ ਕਲਾਂ ਦੇ ਵਸਨੀਕ ਵੈਦ ਮਨਜੀਤ ਸਿੰਘ ਚੀਮਾ ਨੇ ਦੱਸਿਆ, ਕਿ ਦੇਰ ਰਾਤ ਇੱਕ ਪ੍ਰਵਾਸੀ ਵਿਅਕਤੀ ਸਪਲੈਂਡਰ ਮੋਟਰਸਾਈਕਲ ਨੰਬਰ ਪੀ ਬੀ 09 ਐਮ6264 ਸਮੇਤ ਸ਼ਰਾਬੀ ਹਾਲਤ ਵਿਚ ਨੰਬਰਦਾਰ ਜਸਵਿੰਦਰ ਸਿੰਘ ਦੀ ਮੋਟਰ 'ਤੇ ਭਟਨੂਰਾ ਕਲਾਂ ਵਿਚ ਆਇਆ, ਜੋ ਨਸ਼ੇ ਨਾਲ ਗ੍ਰਸਤ ਲੱਗ ਰਿਹਾ ਸੀ, ਜਦੋਂ ਜਸਵਿੰਦਰ ਸਿੰਘ ਦੇ ਭਰਾ ਕੁਲਦੀਪ ਸਿੰਘ ਨੇ ਉਸਨੂੰ ਸ਼ੱਕੀ ਹਾਲਤ ਵਿਚ ਦੇਖਿਆ, ਤਾਂ ਉਸ ਪ੍ਰਵਾਸੀ ਵਿਅਕਤੀ ਪਾਸੋਂ ਪੁੱਛਗਿੱਛ ਕਰਨੀ ਚਾਹੀ, ਲੇਕਿਨ ਉਹ ਸਹੀ ਤਰੀਕੇ ਨਾਲ ਜਵਾਬ ਨਹੀਂ ਦੇ ਰਿਹਾ ਸੀ, ਤੇ ਬਾਅਦ ਵਿਚ ਮੋਹਤਵਾਰ ਵਿਅਕਤੀਆਂ ਦੀ ਮੌਜੂਦਗੀ ਵਿਚ ਭੁਲੱਥ ਪੁਲਿਸ ਨੂੰ ਫ਼ੋਨ ਤੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ, ਤੇ ਮੌਕੇ 'ਤੇ ਭੁਲੱਥ ਪੁਲਿਸ ਕਰਮਚਾਰੀਆਂ ਵੱਲੋਂ ਪਹੁੰਚ ਕੇ ਸ਼ੱਕੀ ਪ੍ਰਵਾਸੀ ਵਿਅਕਤੀ ਨੂੰ ਮੋਟਰਸਾਈਕਲ ਸਮੇਤ ਹਿਰਾਸਤ ਵਿਚ ਲੈ ਲਿਆ |

Ad Position 22
No active advertisement
ਪਿਛਲੀ ਖ਼ਬਰ ਸੰਤ ਸੀਚੇਵਾਲ ਵਲੋਂ ਹਰੀ ਦੀਵਾਲੀ ਮਨਾਉਣ ਦਾ ਸੱਦਾ, ਕਿਹਾ, ਬੂਟੇ ਵੰਡ ਕੇ ਮਨਾਓ ਰੌਸ਼ਨੀਆਂ ਦਾ ਤਿਉਹਾਰ ਅਗਲੀ ਖ਼ਬਰ ਮਾਡਰਨ ਜੇਲ੍ਹ ਦੇ ਹਵਾਲਾਤੀ ਕੋਲੋਂ ਨਸ਼ੀਲਾ ਪਦਾਰਥ ਬਰਾਮਦ
Ad Position 24
No active advertisement