06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਭੁਲੱਥ ਪੁਲਿਸ ਵਲੋਂ ਨਸ਼ਾ ਕਰਦੇ ਚਾਰ ਨੌਜਵਾਨ ਕਾਬੂ, ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 19-10-2025
ਭੁਲੱਥ, 18 ਅਕਤੂਬਰ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਤਰਨ)-ਸਬ ਡਵੀਜ਼ਨ ਕਸਬਾ ਥਾਣਾ ਭੁਲੱਥ ਦੇ ਐੱਸ.ਐੱਚ.ਓ. ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਖ਼ਾਸ ਮੁਖ਼ਬਰ ਵੱਲੋਂ ਇਤਲਾਹ ਮਿਲੀ, ਕਿ ਸ਼ਾਮ ਦੇ ਸਮੇਂ ਖੱਸਣ ਰੋਡ 'ਤੇ ਬਣੀ ਪਾਣੀ ਵਾਲੀ ਟੈਂਕੀ ਦੇ ਕਮਰੇ ਪਿੱਛੇ ਕੁੱਝ ਨੌਜਵਾਨ ਸ਼ਰੇਆਮ ਨਸ਼ੇ ਹੈਰੋਇਨ ਦਾ ਸੇਵਨ ਕਰ ਰਹੇ ਹਨ, ਜਦੋਂ ਅਸੀਂ ਸਾਥੀ ਕਰਮਚਾਰੀਆਂ ਸਮੇਤ ਦੱਸੀ ਹੋਈ ਜਗ੍ਹਾ 'ਤੇ ਰੇਡ ਕਰਨ ਲਈ ਪੁੱਜੇ, ਤਾਂ ਚਾਰ ਮੋਨੇ ਨੌਜਵਾਨ ਸਿਲਵਰ ਪੇਪਰ ਤੇ ਲੈਟਰ ਨਾਲ ਪੰਨੀ ਥੱਲ੍ਹੇ ਅੱਗ ਲਗਾ ਕੇ ਉਸ ਵਿਚੋਂ ਨਿਕਲ ਰਹੇ ਧੂੰਏਾ ਦਾ ਪਾਈਪ ਰਾਹੀਂ ਵਾਰੋ ਵਾਰੀ ਸੇਵਨ ਕਰ ਰਹੇ ਸਨ, ਉਕਤ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਭੱਜਣ ਲੱਗੇ, ਪੁਲਿਸ ਕਰਮਚਾਰੀ ਵੱਲੋਂ ਕਾਬੂ ਕਰਕੇ ਨਾਂਅ ਪਤਾ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਆਪਣਾ ਨਾਂਅ ਮੰਗਤ ਰਾਮ ਉਰਫ਼ ਮੰਗੂ ਪੁੱਤਰ ਜੀਤ ਰਾਮ ਵਾਸੀ ਸਰੂਪਵਾਲ ਥਾਣਾ ਬੇਗੋਵਾਲ, ਸਿਮਰਨਜੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਖੈਰਾਬਾਦ ਥਾਣਾ ਭੁਲੱਥ, ਰਣਜੀਤ ਸਿੰਘ ਉਰਫ਼ ਨੀਟਾ ਪੁੱਤਰ ਕਸ਼ਮੀਰ ਸਿੰਘ ਵਾਸੀ ਆਲਮਪੁਰ ਬੱਕਾ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਦਿਹਾਤੀ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਬੋਪਾਰਾਏ ਥਾਣਾ ਭੁਲੱਥ ਦੱਸਿਆ, ਉਕਤ ਨੌਜਵਾਨਾਂ ਨੂੰ ਕਾਬੂ ਕਰਕੇ ਥਾਣਾ ਭੁਲੱਥ ਵਿਚ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸੁਰਜੀਤ ਸਿੰਘ ਬੱਚਾਜੀਵੀ ਦੀ 35ਵੀਂ ਬਰਸੀ ਮੌਕੇ ਖ਼ੂਨਦਾਨ ਕੈਂਪ, ਲੋੜਵੰਦਾਂ ਨੂੰ ਕੰਬਲ ਵੰਡੇ <br/> ਅਗਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ
Ad Position 24
No active advertisement