ਬੇਗੋਵਾਲ, 18 ਅਕਤੂਬਰ (ਸੁਖਜਿੰਦਰ ਸਿੰਘ)-ਲਾਇਨਜ਼ ਕਲੱਬ ਦੇ ਮਲਟੀਪਲ ਵਾਈਸ ਚੇਅਰਮੈਨ ਤੇ ਉੱਘੇ ਸਮਾਜ ਸੇਵਾ ਰਸ਼ਪਾਲ ਸਿੰਘ ਬੱਚਾਜੀਵੀ ਦੇ ਸਵ: ਪਿਤਾ ਸੁਰਜੀਤ ਸਿੰਘ ਬੱਚਾਜੀਵੀ ਦੀ ਯਾਦ 'ਚ ਅੱਜ ਸਥਾਨਕ ਐਸ.ਐਸ. ਪੈਲੇਸ 'ਚ ਖ਼ੂਨਦਾਨ ਕੈਂਪ ਲਗਾਇਆ ਤੇ ਲੋੜਵੰਦ ਪਰਿਵਾਰਾਂ ਨੂੰ ਕੰਬਲ ਵੀ ਵੰਡੇ | ਇਸ ਮੌਕੇ ਰਸ਼ਪਾਲ ਸਿੰਘ ਬੱਚਾਜੀਵੀ ਤੇ ਕਿਰਪਾਲ ਸਿੰਘ ਬੱਚਾਜੀਵੀ ਨੇ ਕਿਹਾ ਕਿ ਸਾਡੇ ਪਿਤਾ ਸਵ: ਸੁਰਜੀਤ ਸਿੰਘ ਬੱਚਾਜੀਵੀ ਨੇ ਆਪਣੇ ਜੀਵਨ 'ਚ ਬਹੁਤ ਸਾਰੇ ਸਮਾਜ ਸੇਵੀ ਕਾਰਜ ਕੀਤੇ ਸਨ ਤੇ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਚੱਲਦਿਆਂ ਅੱਜ ਉਨ੍ਹਾਂ ਦੀ 35ਵੀਂ ਬਰਸੀ ਮੌਕੇ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ 35 ਦਾਨੀ ਸੱਜਣਾਂ ਵਲੋਂ ਖ਼ੂਨਦਾਨ ਕੀਤਾ ਤੇ ਨਾਲ ਹੀ 200 ਪਰਿਵਾਰਾਂ ਨੂੰ ਸਰਦੀ ਦੀ ਆਮਦ ਨੂੰ ਮੁੱਖ ਰੱਖਦਿਆਂ ਗਰਮ ਕੰਬਲ ਵੰਡੇ ਗਏ ਹਨ | ਇਸ ਮੌਕੇ ਹਰਵਿੰਦਰ ਸਿੰਘ ਜੈਦ ਪ੍ਰਧਾਨ ਰਾਇਲ ਬੰਦਗੀ ਨੇ ਇਸ ਕਾਰਜ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਕਲੱਬ ਵੀ ਹਮੇਸ਼ਾ ਅਜਿਹੇ ਕਾਰਜਾਂ ਲਈ ਯਤਨਸ਼ੀਲ ਰਹਿੰਦਾ ਹੈ | ਇਸ ਮੌਕੇ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਡਾਕਟਰੀ ਟੀਮ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਿਰਪਾਲ ਸਿੰਘ ਬੱਚਾਜੀਵੀ, ਹਰਵਿੰਦਰ ਸਿੰਘ ਜੈਦ ਪ੍ਰਧਾਨ ਰਾਇਲ ਕਲੱਬ, ਸੁਖਦੇਵ ਰਾਜ ਜੰਗੀ, ਹਰਮਿੰਦਰ ਸਿੰਘ ਲਾਂਬਾ, ਅਮਰੀਕ ਸਿੰਘ ਨੰਬਰਦਾਰ ਮਿਆਣੀ, ਫੁੰਮਣ ਸਿੰਘ ਟਾਹਲੀ, ਚੇਅਰਮੈਨ ਵਿਰਸਾ ਸਿੰਘ, ਵਿੱਦਿਆ ਸਾਗਰ, ਸ੍ਰੀ ਨਿਵਾਸ ਕੱਕੂ, ਪ੍ਰਦੀਪ ਕੁਮਾਰ, ਪ੍ਰਦੀਪ ਕੁਮਾਰ ਰਾਂਝਾ ਮਲੂਕ ਸਿੰਘ ਜੱਬੋ, ਇੰਦਰਪਾਲ ਸਿੰਘ ਬੱਸੀ, ਕੁਲਦੀਪ ਸਿੰਘ, ਬਾਬਾ ਜਗੀਰ ਸਿੰਘ ਨਿਹੰਗ ਆਦਿ ਹਾਜ਼ਰ ਸਨ |