ਫਗਵਾੜਾ, 2 ਨਵੰਬਰ (ਹਰਜੋਤ ਸਿੰਘ ਚਾਨਾ)-ਇਕ ਨੌਜਵਾਨ ਦੀ ਕੁੱਟਮਾਰ ਕਰਨ ਤੇ ਪਿਸਤੌਲ ਦਿਖਾ ਕੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਸੰਬੰਧ 'ਚ ਸਤਨਾਮਪੁਰਾ ਪੁਲਿਸ ਨੇ ਇਕ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤਕਰਤਾ ਅਕੁਲਾ ਜਸਵੰਤ ਸੱਤਿਆ ਸ਼ਿਵਾ ਸੰਜੇ ਪੁੱਤਰ ਅਕੁਲਾ ਰਾਮੂ ਵਾਸੀ ਬੰਗਰੂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਕਤ ਵਿਅਕਤੀਆਂ ਵਲੋਂ ਉਸ ਦੀ ਕੁੱਟਮਾਰ ਕੀਤੀ ਤੇ ਪਿਸਤੌਲ ਦਿਖਾ ਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ, ਜਿਸ ਸਬੰਧ 'ਚ ਪੁਲਿਸ ਨੇ ਸਾਭੀ ਗਿਰਨ ਵਾਸੀ ਬੇਦੀਆ ਮੁਹੱਲਾ, ਸਾਭੀ ਅਠੋਲੀ, ਗੁਰਜੋਤ ਵਾਸੀਆਨ ਆਠੋਲੀ, ਸਾਈ ਸੁਜਿਤ, ਅਭਿਸ਼ੇਕ, ਲੀਲਾ ਪ੍ਰਸ਼ਾਦ, ਤਾਮਿਲ ਰਿਸ਼ੀ, ਰਿਸ਼ੀ, ਪਵਨ ਗੋਵਦ, ਵਿਸ਼ਵਾ, ਨਿਵਾਸ, ਵਿਨੈ, ਯਰਨ ਯੈਲਪੂ ਤੇ ਅਖਿਲ ਵਾਸੀਆਨ ਮਹੇੜੂ ਖ਼ਿਲਾਫ਼ ਕੇਸ ਦਰਜ ਕੀਤਾ ਹੈ |