28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਦੇਖਾ ਨਾ ਕਰੇ-ਅਧਿਆਪਕ ਦਲ

Ad Position 21
No active advertisement
ਅਜੀਤ ਡੈਸਕ 03-11-2025
ਖਲਵਾੜਾ, 2 ਨਵੰਬਰ (ਮਨਦੀਪ ਸਿੰਘ ਸੰਧੂ)-ਅਧਿਆਪਕ ਦਲ ਫਗਵਾੜਾ ਦੇ ਬਲਾਕ ਪ੍ਰਧਾਨ ਹਰਸਿਮਰਨ ਸਿੰਘ ਨੇ ਰੋਸ ਪ੍ਰਦਰਸ਼ਨ ਵਿਚ ਸਰਕਾਰ ਨੂੰ ਮੁਲਾਜ਼ਮ ਵਰਗ ਦੀਆਂ ਮੰਗਾਂ ਨੂੰ ਅਣਦੇਖਿਆ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਮੁਲਾਜ਼ਮ ਵਰਗ ਸਰਕਾਰ ਦਾ ਇਕ ਥੰਮ ਹੁੰਦਾ ਹੈ ਪਰ ਕੋਈ ਵੀ ਸਰਕਾਰ ਮੁਲਾਜ਼ਮ ਵਰਗ ਨਾਲ ਵਤੀਰਾ ਠੀਕ ਨਹੀਂ ਕਰਦੀ | ਮੁਲਾਜ਼ਮ ਵਰਗ ਨੇ ਰਵਾਇਤੀ ਪਾਰਟੀਆਂ ਤੋਂ ਹਟ ਕੇ ਇਕ ਚੰਗੇ ਬਦਲਾਅ ਖ਼ਾਤਰ ਆਪ ਦੀ ਸਰਕਾਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ ਪਰ ਸਰਕਾਰ ਨੇ ਮੁਲਾਜ਼ਮਾਂ ਨਾਲ ਕੀਤੇ ਹੋਏ ਵਾਅਦਿਆਂ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ | ਨਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ, ਨਾ ਪੇਅ-ਕਮਿਸ਼ਨ ਰਿਵਾਈਜ਼ ਕੀਤਾ, ਨਾ ਡੀ ਏ ਦੀਆਂ ਕਿਸ਼ਤਾਂ ਅਤੇ ਬਕਾਏ ਜਾਰੀ ਕੀਤੇ ਅਤੇ ਨਾ ਹੀ ਕੱਚੇ ਮੁਲਾਜ਼ਮ ਮੁੱਢਲੇ ਗਰੇਡ ਅਨੁਸਾਰ ਪੱਕੇ ਕੀਤੇ | ਉਪਰੋਕਤ ਆਗੂਆਂ ਨੇ ਸਮੂਹ ਮੁਲਾਜ਼ਮਾਂ ਨੂੰ ਸੰਗਰੂਰ ਵਿਖੇ 16 ਨਵੰਬਰ ਨੂੰ ਹੋਣ ਵਾਲੀ ਰੈਲੀ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਕਨਵੀਨਰ ਪਰਮਿੰਦਰ ਪਾਲ ਨੇ ਕਿਹਾ ਕਿ ਕੋਈ ਵੀ ਰਾਜਨੀਤਕ ਪਾਰਟੀ ਸਾਢੇ ਤਿੰਨ ਲੱਖ ਮੁਲਾਜ਼ਮਾਂ ਦੀ ਪ੍ਰਵਾਹ ਨਹੀਂ ਕਰਦੀ | ਇਸ ਮੌਕੇ ਗੁਰਮੀਤ ਸਿੰਘ, ਅਕਬਰ ਖ਼ਾਨ, ਸੁਰਿੰਦਰ ਕੁਮਾਰ, ਜਸਵੀਰ ਲਾਲ, ਪਰਮਜੀਤ ਕੌਰ, ਸਵਿਤਾ ਪਵਾਰ, ਰਾਜਿੰਦਰ ਕੌਰ, ਆਸ਼ਾ ਰਾਣੀ, ਰਚਨਾ ਦੇਵੀ, ਜੋਤੀ ਕੁਮਾਰੀ, ਪੂਜਾ ਸੂਦ, ਸੁਖਵਿੰਦਰ ਕੌਰ, ਕਮਲੇਸ਼ ਕੌਰ ਅਤੇ ਅਤਿਕਾ ਧੀਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਅਮਰਦਾਸ ਸਕੂਲ ਦੀਆਂ ਵਿਦਿਆਰਥਣਾਂ ਸਟੋਰੀ ਟੈਿਲੰਗ ਮੁਕਾਬਲੇ 'ਚ ਅੱਵਲ ਅਗਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਡਡਵਿੰਡੀ ਵਿਖੇ ਵਿਸ਼ਾਲ ਲੰਗਰ 5 ਨੂੰ
Ad Position 24