ਸੁਲਤਾਨਪੁਰ ਲੋਧੀ, 2 ਨਵੰਬਰ (ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੁਨੀਆ ਦੀ ਸਭ ਤੋਂ ਵੱਡੀ ਟਰੈਕਟਰ ਕੰਪਨੀ ਮੈਸੀ ਫਰਗੂਸਨ ਦੇ ਮਾਡਲ 254 ਡਾਇਨਾ ਸਮਾਰਟ ਤੇ ਸੁਲਤਾਨਪੁਰ ਲੋਧੀ ਸਥਿਤ ਜ਼ਿਲੇ੍ਹ ਦੇ ਇਕਲੌਤੇ ਸ਼ੋਅਰੂਮ ਐਮ ਐਂਡ ਐਮ ਵੱਲੋਂ 2.50 ਦੀ ਛੋਟ ਦਿੱਤੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਸੀ ਫਰਗੂਸਨ ਦੇ ਡੀਲਰ ਐਮ ਐਂਡ ਐਮ ਦੇ ਐਮ ਡੀ ਕਮਲਜੀਤ ਸਿੰਘ ਹੈਬਤਪੁਰ, ਬਲਬੀਰ ਸਿੰਘ ਗਾਜੀਪੁਰ ਨੇ ਦੱਸਿਆ ਕਿ ਮੈਸੀ ਫਰਗੂਸਨ ਮਾਡਲ 254 ਡਾਇਨਾ ਸਮਾਰਟ ਫੋਰ ਬਾਈ ਫੋਰ ਉੱਪਰ 2.50 ਲੱਖ ਦੀ ਛੋਟ ਦਿੱਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਆਪਣੀ ਸ਼੍ਰੇਣੀ ਵਿਚ ਇਹ ਟਰੈਕਟਰ ਸਭ ਤੋਂ ਵੱਧ ਵਿੱਕ ਰਿਹਾ ਹੈ ਅਤੇ ਇਹ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ | ਪਰਾਲੀ ਦੀ ਸਾਂਭ ਸੰਭਾਲ ਵਾਲੇ ਸੰਦਾਂ ਲਈ ਇਹ ਟਰੈਕਟਰ ਬਹੁਤ ਫ਼ਾਇਦੇਮੰਦ ਹੈ | ਉਨ੍ਹਾਂ ਦੱਸਿਆ ਕਿ ਮੈਸੀ ਫਰਗੂਸਨ ਟਰੈਕਟਰ ਕੰਪਨੀ ਦੇ ਸਾਰੇ ਮਾਡਲਾਂ ਦੀ ਡੀਜ਼ਲ ਖ਼ਪਤ ਬਾਕੀ ਟਰੈਕਟਰਾਂ ਦੇ ਮੁਕਾਬਲੇ ਬਹੁਤ ਘੱਟ ਹੈ | ਉਨ੍ਹਾਂ ਦੱਸਿਆ ਕਿ ਭਾਰਤ ਵਿਚ ਸਭ ਤੋਂ ਵਿਕਰੀ ਮੈਸੀ ਟਰੈਕਟਰਾਂ ਦੀ ਹੋ ਰਹੀ ਹੈ ਅਤੇ ਇਹ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਜਿਹੜਾ 75 ਐਚ.ਪੀ. ਮੈਸੀ ਫਰਗੂਸ਼ਣ ਡਾਯਨਾ ਸਮਾਰਟ ਆਲਰਾਊਡਰ ਟਰੈਕਟਰ ਵਿਦੇਸ਼ਾਂ ਵਿਚ ਹਾਲੇ ਲਾਂਚ ਕੀਤਾ ਗਿਆ ਹੈ, ਉਹ ਪਹਿਲੀ ਵਾਰ ਭਾਰਤ ਦੇ ਪੰਜਾਬ ਵਿਚ ਜਨਵਰੀ ਮਹੀਨੇ ਕਿਸਾਨਾਂ ਦੇ ਸਪੁਰਦ ਕੀਤਾ ਜਾਵੇਗਾ |ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਮੈਸੀ ਫਰਗੂਸ਼ਨ ਵੱਲੋਂ ਆਧੁਨਿਕ ਸਹੂਲਤਾਂ ਨਾਲ ਲੈਸ ਬਹੁਤ ਹੀ ਮਜਬੂਤ ਟਰੈਕਟਰ ਤਿਆਰ ਕੀਤੇ ਹਨ |ਜੋ ਕਿ ਹੁਣ ਕਿਸਾਨਾਂ ਦੀ ਪਹਿਲੀ ਪਸੰਦ ਬਣ ਰਹੇ ਹਨ | ਇਸ ਮੌਕੇ ਏਜੰਸੀ ਦੇ ਮਾਲਕ ਤਰਲੋਕ ਸਿੰਘ ਹੈਬਤਪੁਰ, ਬਲਬੀਰ ਸਿੰਘ ਗਾਜੀਪੁਰ ਤੇ ਕਮਲਜੀਤ ਸਿੰਘ ਹੈਬਤਪੁਰ, ਮਨਦੀਪ ਕੌਰ ਸਾਬਕਾ ਪੰਚ ਨੇ ਨਵੇਂ ਮਾਡਲ 254 ਡਾਇਨਾ ਸਮਾਰਟ ਦੀਆਂ ਕਿਸਾਨਾਂ ਨੂੰ ਚਾਬੀਆਂ ਭੇਂਟ ਕੀਤੀਆਂ | ਉਨ੍ਹਾਂ ਕਿਹਾ ਕਿ ਨਵੀਂ ਤਕਨੀਕ ਦੇ ਟਰੈਕਟਰ, ਮਸ਼ੀਨਰੀ ਆਉਣ ਕਾਰਨ ਇਲਾਕਾ ਹੋਰ ਖ਼ੁਸ਼ਹਾਲ ਹੋਵੇਗਾ |