ਕਪੂਰਥਲਾ, 3 ਨਵੰਬਰ (ਅਮਨਜੋਤ ਸਿੰਘ ਵਾਲੀਆ)-ਪਿੰਡ ਖਾਨੋਵਾਲ ਵਿਖੇ ਹਲਵਾਈ ਦਾ ਕੰਮ ਕਰਦਾ ਇਕ ਵਿਅਕਤੀ ਅਚਾਨਕ ਗਰਮ ਤੇਲ ਦੇ ਕੜਾਹੀ ਵਿਚ ਡਿੱਗਣ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ | ਜਿਸ ਨੂੰ ਉਸ ਦੇ ਸਾਥੀਆਂ ਤੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜ਼ੇਰੇ ਇਲਾਜ ਗੰਗਾਧਰ ਵਾਸੀ ਖਾਨੋਵਾਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੰਗਾਧਰ ਜੋ ਕਿ ਹਲਵਾਈ ਦਾ ਕੰਮ ਕਰਦਾ ਹੈ ਤੇ ਅੱਜ ਕੰਮ 'ਤੇ ਗਿਆ ਹੋਇਆ ਸੀ ਤਾਂ ਕੰਮ ਦੌਰਾਨ ਅਚਾਨਕ ਉਸ ਦਾ ਪੈਰ ਫਿਸਲਣ ਕਾਰਨ ਉਹ ਗਰਮ ਤੇਲ ਦੀ ਕੜਾਹੀ ਵਿਚ ਡਿੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ | ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਤਾਇਨਾਤ ਡਿਊਟੀ ਡਾ. ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਮਰੀਜ਼ ਗਰਮ ਤੇਲ ਪੈਣ ਕਾਰਨ ਲਗਭਗ 40 ਪ੍ਰਤੀਸ਼ਤ ਝੁਲਸ ਚੁੱਕਾ ਹੈ ਜਿਸ ਦਾ ਇਲਾਜ ਜਾਰੀ ਹੈ |