03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਹਿੰਦੂ ਕੰਨਿਆ ਕਾਲਜ 'ਚ 'ਬੈੱਸਟ ਆਊਟ ਆਫ ਵੇਸਟ' ਵਿਸ਼ੇ 'ਤੇ ਵਰਕਸ਼ਾਪ

Ad Position 21
No active advertisement
ਅਜੀਤ ਡੈਸਕ 24-11-2025
ਕਪੂਰਥਲਾ, 23 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਹਿੰਦੂ ਕੰਨਿਆ ਕਾਲਜ ਕਪੂਰਥਲਾ ਦੀ ਈਕੋ ਕਲੱਬ ਨੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਤੇ ਭਾਰਤ ਸਰਕਾਰ ਦੀ ਸਟੇਟ ਨੋਡਲ ਏਜੰਸੀ ਐਮ.ਓ.ਐਫ. ਐਂਡ ਸੀ.ਸੀ. ਦੀ ਅਗਵਾਈ ਵਿਚ ਕਾਲਜ ਦੇ ਸਟਾਫ਼ ਮੈਂਬਰਾਂ ਲਈ 'ਬੈੱਸਟ ਆਊਟ ਆਫ ਵੇਸਟ' ਵਿਸ਼ੇ 'ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ ਜਿਸ ਵਿਚ ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਕੁਲਵਿੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਈਕੋ ਕਲੱਬ ਦੀ ਮੈਂਬਰ ਸਪਨਾ ਭੱਲਾ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਤੇ ਬਾਅਦ ਵਿਚ ਰਹਿੰਦ ਖੂੰਹਦ ਦੀ ਰਚਨਾਤਮਕ ਤੇ ਕੁਸ਼ਲ ਵਰਤੋਂ ਦੇ ਉਦੇਸ਼ ਨਾਲ ਅਵਨਿੰਦਰ ਕੌਰ ਤੇ ਹਰਕੀਰਤ ਕੌਰ ਨੇ ਪ੍ਰਾਣੀਆਂ ਟੀ-ਸ਼ਰਟਾਂ ਤੋਂ ਬੈਗ ਬਣਾਉਣ ਬਾਰੇ ਜਾਣਕਾਰੀ ਦਿੱਤੀ | ਵਰਕਸ਼ਾਪ ਦੇ ਦੂਜੇ ਦਿਨ ਅਧਿਆਪਕਾ ਰਵੀਨਾ ਨੇ ਪੁਰਾਣੀਆਂ ਟੀ-ਸ਼ਰਟਾਂ ਤੋਂ ਪੋਟਲੀ ਬੈਗ ਬਣਾਉਣ ਬਾਰੇ ਤੇ ਹਰਮੀਨ ਕੌਰ ਨੇ ਰਹਿੰਦ ਖੰੂਹਦ ਦੀਆਂ ਟੀ-ਸ਼ਰਟਾਂ ਤੋਂ ਐਪਰਨ ਬਣਾਉਣ ਬਾਰੇ ਸਟਾਫ਼ ਮੈਂਬਰਾਂ ਨੂੰ ਜਾਣੂ ਕਰਵਾਇਆ | ਵਰਕਸ਼ਾਪ ਵਿਚ ਕਾਲਜ ਦੇ ਸਟਾਫ਼ ਮੈਂਬਰਾਂ ਨੇ ਬੈਗ ਬਣਾਉਣ ਦਾ ਅਭਿਆਸ ਵੀ ਕੀਤਾ | ਸੀਮਾ ਠਾਕਰ ਨੇ ਕਲੱਬ ਵਲੋਂ ਵਰਕਸ਼ਾਪ ਵਿਚ ਸ਼ਾਮਲ ਹੋਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਡਾ. ਕੁਲਵਿੰਦਰ ਕੌਰ ਨੇ ਈਕੋ ਕਲੱਬ ਵਲੋਂ ਵਰਕਸ਼ਾਪ ਲਗਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਆਈ.ਕਿਊ. ਏ.ਸੀ. ਕੋਆਰਡੀਨੇਟਰ ਡਾ. ਰਿਤੂ ਗੁਪਤਾ, ਕਲੱਬ ਦੀ ਮੈਂਬਰ ਡਾ. ਵੀਨਾ ਭਵਿਆ ਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਦੇ ਮਸਲੇ 'ਤੇ ਇਤਿਹਾਸ ਦੀਆਂ ਗ਼ਲਤੀਆਂ ਦੁਹਰਾਉਣ ਤੋਂ ਗੁਰੇਜ਼ ਕਰੇ ਕੇਂਦਰ-ਭੁੰਗਰਨੀ ਅਗਲੀ ਖ਼ਬਰ ਭਾਗੋਰਾਈਆਂ ਵਿਖੇ ਕਰਵਾਏ ਕਬੱਡੀ ਟੂਰਨਾਮੈਂਟ ਮੌਕੇ ਚੇਅਰਮੈਨ ਬਲਦੇਵ ਸਿੰਘ ਨੇ ਜੇਤੂ ਟੀਮਾਂ ਨੂੰ ਵੰਡੇ ਇਨਾਮ
Ad Position 24