ਸੁਲਤਾਨਪੁਰ ਲੋਧੀ, 23 ਨਵੰਬਰ (ਥਿੰਦ)-ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਯੂ.ਕੇ. ਦੀ ਸੰਗਤ ਨੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਖੇਤਰ ਲਈ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ 5 ਲੱਖ ਦਾਨ ਕੀਤੇ ਹਨ | ਇਹ ਦਾਨ ਸੁਰਜੀਤ ਸਿੰਘ ਉੱਪਲ, ਜਗੀਰ ਸਿੰਘ ਧੂਦਰਾ, ਪੌਲ ਸਿੰਘ ਉੱਪਲ ਸਾਬਕਾ ਮੈਂਬਰ ਪਾਰਲੀਮੈਂਟ ਯੂ.ਕੇ., ਦਿਲਦਾਰ ਸਿੰਘ ਮਹਿਤਾ ਤੇ ਗੁਰਪਾਲ ਸਿੰਘ ਸੰਘਾ ਸਮੇਤ ਕਈ ਮੈਂਬਰਾਂ ਨੇ ਕੀਤਾ ਹੈ | ਇਸ ਮੌਕੇ ਸੰਤ ਬਲਵੀਰ ਸਿੰਘ ਸੀਚੇਵਾਲ ਮੈਂਬਰ ਪਾਰਲੀਮੈਂਟ ਰਾਜ ਸਭਾ ਨੇ ਕਿਹਾ ਕਿ ਬਹੁਤ ਸਾਰੀਆਂ ਸੰਗਤਾਂ ਸਾਨੂੰ ਆ ਕੇ ਹੜ੍ਹ ਪ੍ਰਭਾਵਿਤ ਇਲਾਕੇ ਲਈ ਮਦਦ ਕਰ ਰਹੀਆਂ ਹਨ | ਲੋਕਾਂ ਵੱਲੋਂ ਦਿੱਤਾ ਗਿਆ ਪੈਸਾ ਅਸੀਂ ਬਿਲਕੁਲ ਸਹੀ ਜਗ੍ਹਾ 'ਤੇ ਲੋੜਵੰਦਾਂ ਦੀ ਮਦਦ ਲਈ ਬਾਊਪੁਰ ਜਦੀਦ ਤੇ ਹੋਰ ਪਿੰਡਾਂ ਦੇ ਵਿਚ ਲਗਾ ਰਹੇ, ਉੱਥੇ ਹੀ ਲੋਕਾਂ ਦੇ ਮੁੜ ਵਸੇਬੇ ਲਈ ਫ਼ਸਲਾਂ ਦੇ ਬੀਜ ਖਾਦਾਂ ਡੀਜ਼ਲ ਤੇ ਹੋਰ ਸਮਾਨ ਦੀ ਜ਼ਰੂਰਤ ਹੈ ਜੋ ਮੁਹੱਈਆ ਕਰਵਾਈ ਜਾ ਰਹੀ ਹੈ | ਇਸ ਮੌਕੇ ਸੰਤ ਬਲਜੀਤ ਸਿੰਘ ਸੀਚੇਵਾਲ ਨੇ ਯੂ.ਕੇ. ਤੋਂ ਆਈਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਅਤੇ ਉਨ੍ਹਾਂ ਨੂੰ ਗੁਰੂਘਰ ਵੱਲੋਂ ਬਖਸ਼ਿਸ਼ ਸਿਰੋਪਾਓ ਵੀ ਦਿੱਤਾ ਗਿਆ |