04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਕੱਲ ਨੂੰ ਦਿੱਲੀ ਕੂਚ ਦੀਆਂ ਤਿਆਰੀਆਂ ਮੁਕੰਮਲ-ਪਰਮਿੰਦਰ ਪਾਲ ਸਿੰਘ

Ad Position 21
No active advertisement
ਅਜੀਤ ਡੈਸਕ 24-11-2025
ਖਲਵਾੜਾ, 23 ਨਵੰਬਰ (ਮਨਦੀਪ ਸਿੰਘ ਸੰਧੂ)-ਨੈਸ਼ਨਲ ਮੂਵਮੈਂਟ ਫ਼ਾਰ ਓ.ਪੀ.ਐਸ. ਦੇ ਬੈਨਰ ਹੇਠ ਹਰਾਮ ਲੀਲ੍ਹਾ ਮੈਦਾਨ ਵਿਚ ਹੋਣ ਜਾ ਰਹੀ ਰਾਸ਼ਟਰ ਪੱਧਰੀ ਇਤਿਹਾਸਿਕ ਮਹਾ ਰੈਲੀ ਵਿਚ ਪੰਜਾਬ ਦੇ ਐਨ.ਪੀ.ਐਸ. ਕਰਮਚਾਰੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਬੈਨਰ ਹੇਠ ਵੱਡੀ ਗਿਣਤੀ ਵਿਚ ਭਾਗ ਲੈਣਗੇ | ਜ਼ਿਲ੍ਹਾ ਕਨਵੀਨਰ ਪਰਮਿੰਦਰ ਪਾਲ ਸਿੰਘ ਸਕੱਤਰ ਤੇ ਰਵਿੰਦਰ ਸਿੰਘ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਰੈਲੀ ਵਿਚ ਜਿੱਥੇ ਕਰਮਚਾਰੀ ਕੇਂਦਰ ਸਰਕਾਰ ਵੱਲੋਂ ਥੋਪੀ ਗਈ ਯੂ.ਪੀ.ਐਸ. ਦਾ ਵਿਰੋਧ ਕਰ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਕਰਨਗੇ, ਕਿਉਂਕਿ ਕੇਂਦਰ ਸਰਕਾਰ ਯੂ.ਪੀ.ਐਸ. ਕਰਮਚਾਰੀ ਦੀ ਹੀ ਖ਼ੂਨ ਪਸੀਨੇ ਦੀ ਕਮਾਈ ਪੈਨਸ਼ਨ ਦੇ ਰੂਪ ਵਿਚ ਪਰੋਸਣਾ ਚਾਹੁੰਦੀ ਹੈ, ਜਿਸ ਨੂੰ ਕਰਮਚਾਰੀਆਂ ਨੇ ਨਕਾਰਿਆ ਹੈ ਤੇ ਦੇਸ਼ ਭਰ ਵਿਚ ਤਿੱਖਾ ਵਿਰੋਧ ਕਰ ਰਹੇ ਹਨ | ਪੰਜਾਬ ਦੇ ਕਰਮਚਾਰੀ ਰਾਸ਼ਟਰੀ ਪੱਧਰ ਤੇ ਪੰਜਾਬ ਦੀ ਆਪ ਦੀ ਕਾਰਗੁਜ਼ਾਰੀ ਨਸ਼ਰ ਕਰਨਗੇ, ਕਿਉਂਕਿ ਨਵੰਬਰ 2018 'ਆਪ' ਸੁਪਰੀਮੋ ਕੇਜਰੀਵਾਲ ਨੇ ਐਨ.ਐਮ.ਓ.ਪੀ.ਐਸ. ਦੀ ਰੈਲੀ ਵਿਚ ਦੇਸ਼ ਦੇ ਕਰਮਚਾਰੀਆਂ ਨਾਲ ਵਾਅਦਾ ਕੀਤਾ ਸੀ ਕਿ ਜਿੱਥੇ ਵੀ 'ਆਪ' ਸਰਕਾਰ ਬਣੇਗੀ ਉੱਥੇ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ ਤੇ ਪੰਜਾਬ ਵਿਚ ਇਹ ਕਰਮਚਾਰੀਆਂ ਨੂੰ ਗਰੰਟੀ ਵੀ ਦਿੱਤੀ ਗਈ ਸੀ ਪਰ ਅੱਜ ਸਰਕਾਰ ਬਣਨ ਦੇ ਚਾਰ ਸਾਲ ਬਾਅਦ ਵੀ ਪੰਜਾਬ ਦੇ ਮੁਲਾਜ਼ਮ ਪੈਨਸ਼ਨ ਵਿਹੂਣੇ ਹਨ | ਹਿਮਾਚਲ ਅਤੇ ਗੁਜਰਾਤ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਇਕ ਅਧੂਰਾ ਨੋਟੀਫ਼ਿਕੇਸ਼ਨ 2022 ਵਿਚ ਜਾਰੀ ਕੀਤਾ ਗਿਆ ਸੀ ਜਿਸ ਨੂੰ ਅੱਜ ਤੱਕ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਜਿਸ ਕਾਰਨ ਕਰਮਚਾਰੀਆਂ ਵਿਚ ਤੀਬਰ ਰੋਸ ਅਤੇ ਗ਼ੁੱਸਾ ਹੈ | ਸਰਕਾਰ ਦੀ ਇਸ ਵਾਅਦਾਿਖ਼ਲਾਫ਼ੀ ਨੂੰ ਰਾਸ਼ਟਰੀ ਪੱਧਰ ਤੇ ਨਸ਼ਰ ਕਰਨ ਲਈ ਪੰਜਾਬ ਦੇ ਕਰਮਚਾਰੀ ਇਸ ਰੈਲੀ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਾਮਲ ਹੋਣਗੇ, ਜਿਸ ਤਿਆਰੀ ਮੁਕੰਮਲ ਕਰ ਲਈ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਯੂ.ਕੇ. ਦੀ ਸੰਗਤ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਸੰਤ ਸੀਚੇਵਾਲ ਨੂੰ 5 ਲੱਖ ਦਾ ਚੈੱਕ ਭੇਟ ਅਗਲੀ ਖ਼ਬਰ ਦੋ ਮਹੀਨੇ ਲਈ ਬੰਦ ਹੋ ਰਹੀ ਸੜਕ ਸੰਬੰਧੀ ਕਿਸਾਨ ਆਗੂ ਅਤੇ ਦੁਕਾਨਦਾਰਾਂ ਨੇ ਕੀਤੀ ਮੀਟਿੰਗ
Ad Position 24