04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਦੋ ਮਹੀਨੇ ਲਈ ਬੰਦ ਹੋ ਰਹੀ ਸੜਕ ਸੰਬੰਧੀ ਕਿਸਾਨ ਆਗੂ ਅਤੇ ਦੁਕਾਨਦਾਰਾਂ ਨੇ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 24-11-2025
ਭੁਲੱਥ, 23 ਨਵੰਬਰ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਦੇ ਮੇਨ ਬਾਜ਼ਾਰ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਲਿਟਾਂ, ਬਲਾਕ ਪ੍ਰਧਾਨ ਪੂਰਨ ਸਿੰਘ ਖੱਸਣ, ਲਕਸ਼ ਚੌਧਰੀ ਸਾਬਕਾ ਕੌਂਸਲਰ, ਪੁਸ਼ਕਰ ਭਾਟੀਆ, ਸੁਨੀਲ ਭਾਟੀਆ, ਸ਼ੰਮੀ ਬਹਿਲ, ਪਵਨ ਕੁਮਾਰ ਸਹਿਗਲ ਦੀ ਪ੍ਰਧਾਨਗੀ ਹੇਠ ਦੁਕਾਨਦਾਰਾਂ ਨਾਲ ਇੱਕ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਕਰਤਾਰਪੁਰ ਤੋਂ ਭੁਲੱਥ ਜੋ ਮੇਨ ਸੜਕ ਹੈ ਜੋ ਕਿ ਦੋ ਮਹੀਨੇ ਲਈ ਸੀਵਰੇਜ ਪੈਣ ਵਾਸਤੇ ਬੰਦ ਕੀਤੀ ਜਾ ਰਹੀ ਹੈ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਕਿਸਾਨ ਆਗੂ ਤੇ ਦੁਕਾਨਦਾਰਾਂ ਨੇ ਕਿਹਾ ਕਿ ਜੋ ਕਿ ਵੱਖ ਵੱਖ ਸ਼ਹਿਰਾ ਨੂੰ ਦਿਨ ਰਾਤ ਜਾਂਦੇ ਹਨ ਤੇ ਹਰ ਵਪਾਰੀ, ਕਿਸਾਨ ਜਾਂ ਹੋਰ ਲੋਕ ਰੋਜ਼ਾਨਾ ਹਜ਼ਾਰਾਂ ਦੀ ਤਾਦਾਦ ਵਿਚ ਇਸ ਸੜਕ ਤੋਂ ਦਿਨ ਰਾਤ ਲੰਘਦੇ ਹਨ, ਜਿਸ ਸਬੰਧੀ ਪਤਾ ਲੱਗਾ ਹੈ ਕਰਤਾਰਪੁਰ ਤੋਂ ਭੁਲੱਥ ਰੋਡ ਤੇ ਗੰਦੇ ਨਾਲੇ ਦੇ ਕੋਲ ਪੱਕੀ ਸੜਕ ਪੁੱਟ ਕੇ ਸੀਵਰੇਜ ਪਾਇਆ ਜਾ ਰਿਹਾ ਹੈ | ਇਹ ਸੜਕ ਬੰਦ ਹੋਣ ਨਾਲ ਹਰ ਵਰਗ ਦੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ ਜਿਸ ਸਬੰਧੀ ਅੱਜ 24 ਨਵੰਬਰ ਨੂੰ ਦਿਨ ਦੇ 11 ਵਜੇ ਸਮੂਹ ਇਲਾਕਾ ਨਿਵਾਸੀਆਂ ਦੀ ਕਰਤਾਰਪੁਰ ਮੀਟਿੰਗ ਬੁਲਾਈ ਗਈ ਹੈ ਤਾਂ ਜੋ ਇਸ ਮਸਲੇ ਦੇ ਹੱਲ ਲਈ ਸਰਕਾਰੀ ਮੁਲਾਜ਼ਮਾਂ ਨਾਲ ਕੋਈ ਵਿਚਾਰ ਵਟਾਂਦਰਾ ਕੀਤਾ ਜਾ ਸਕੇ | ਉਨ੍ਹਾਂ ਨੇ ਹਲਕਾ ਭੁਲੱਥ ਅਤੇ ਇਸ ਦੇ ਨਾਲ ਦੇ ਪਿੰਡਾਂ ਦੇ ਸਾਰੇ ਹੀ ਲੋਕਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਸਾਰੇ ਹੀ ਇਸ ਮੀਟਿੰਗ ਵਿਚ ਜ਼ਰੂਰ ਪਹੁੰਚਣ ਕਿਉਂਕਿ ਇਹ ਮਸਲਾ ਸਿਰਫ਼ ਇੱਕ ਦਾ ਹੀ ਨਹੀਂ ਸਾਰੇ ਹੀ ਲੋਕਾਂ ਦਾ ਹੈ | ਇਸ ਮੌਕੇ ਜੋਗਿੰਦਰ ਸਿੰਘ ਬਾਗੜੀਆਂ, ਮਹਿੰਦਰ ਸਿੰਘ ਸਰਪੰਚ, ਗੁਰਮੀਤ ਸਿੰਘ ਰਾਜਪੁਰ, ਬਲਵੀਰ ਸਿੰਘ ਖੱਸਣ, ਨਿਰਮਲ ਸਿੰਘ ਖੱਸਣ, ਸੁੱਚਾ ਸਿੰਘ ਖੱਸਣ, ਗੁਰਦੇਵ ਸਿੰਘ ਖੱਸਣ, ਗੁਰਮੇਲ ਸਿੰਘ ਖੱਸਣ, ਅਰਸ਼ ਕਪੂਰ, ਪੁਸ਼ਕਰ ਭਾਟੀਆ, ਰਾਹੁਲ ਮਿਗਲਾਨੀ, ਜਸਵਿੰਦਰ ਸਿੰਘ, ਪਵਨ ਸਹਿਗਲ, ਪਰਮਜੀਤ ਖੁਰਾਣਾ, ਸਤਨਾਮ ਸਿੰਘ, ਸੁਖਦੇਵ ਚੌਧਰੀ, ਨਰੇਸ਼ ਕੁਮਾਰ ਚੌਧਰੀ, ਰਿੰਕੂ ਸਹਿਗਲ, ਨਿਸ਼ਾਂਤ ਅਰੋੜਾ, ਨਵੀਨ ਅਰੋੜਾ, ਸਤੀਸ਼ ਕੁਮਾਰ, ਦੀਪੂ ਸਹਿਗਲ ਅਤੇ ਹੋਰ ਦੁਕਾਨਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੱਲ ਨੂੰ ਦਿੱਲੀ ਕੂਚ ਦੀਆਂ ਤਿਆਰੀਆਂ ਮੁਕੰਮਲ-ਪਰਮਿੰਦਰ ਪਾਲ ਸਿੰਘ ਅਗਲੀ ਖ਼ਬਰ ਲੁਟੇਰੇ ਏ.ਐਸ.ਆਈ. ਦਾ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ
Ad Position 24