04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਲੁਟੇਰੇ ਏ.ਐਸ.ਆਈ. ਦਾ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ

Ad Position 21
No active advertisement
ਅਜੀਤ ਡੈਸਕ 24-11-2025
ਸੁਲਤਾਨਪੁਰ ਲੋਧੀ, 23 ਨਵੰਬਰ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਵਿਖੇ ਅੱਜਕੱਲ੍ਹ ਬੇਖ਼ੌਫ ਲੁਟੇਰਿਆਂ ਨੇ ਸੜਕਾਂ ਤੇ ਜਾਂਦੇ ਲੋਕਾਂ ਨਾਲ ਲੁੱਟ ਖੋਹ ਦੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਦਿਨ ਦਿਹਾੜੇ ਹੀ ਥਾਣਾ ਸੁਲਤਾਨਪੁਰ ਲੋਧੀ ਤੋਂ 500 ਮੀਟਰ ਦੀ ਦੂਰੀ ਤੇ ਪਵਿੱਤਰ ਵੇਈਾ ਨੇੜੇ ਪੁੱਡਾ ਕਾਲੋਨੀ ਵਾਲੀ ਸੜਕ ਤੇ ਆਪਣੇ ਮੋਬਾਈਲ ਤੇ ਕਿਸੇ ਨਾਲ ਗੱਲ ਕਰ ਰਹੇ ਇਕ ਸਿਵਲ ਵਰਦੀ ਪੁਲਿਸ ਅਫ਼ਸਰ ਕੋਲੋਂ ਹੀ ਦੋ ਅਣਪਛਾਤੇ ਲੁਟੇਰੇ ਝਪਟ ਮਾਰ ਕੇ ਮੋਬਾਈਲ ਖੋਹ ਕੇ ਮੋਟਰ ਸਾਈਕਲ 'ਤੇ ਫ਼ਰਾਰ ਹੋ ਗਏ | ਇਸ ਸਬੰਧੀ ਏ.ਐਸ.ਆਈ. ਤੇ ਕਬੱਡੀ ਕੋਚ ਸਮਿੱਤਰ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਮੈ ਗਰਾਰੀ ਚੌਕ ਸੁਲਤਾਨਪੁਰ ਲੋਧੀ ਤੋਂ ਪਵਿੱਤਰ ਵੇਈਾ ਨਦੀ ਵਾਲੇ ਪੁੱਡਾ ਕਾਲੋਨੀ ਵਾਲੀ ਸੜਕ ਵੱਲ ਨੂੰ ਜਾ ਰਿਹਾ ਸੀ ਕਿ ਅਚਾਨਕ ਇਕ ਫ਼ੋਨ ਕਾਲ ਸੁਣਨ ਲਈ ਸੜਕ ਕਿਨਾਰੇ ਰੁਕ ਕੇ ਮੋਬਾਈਲ 'ਤੇ ਗੱਲ ਕਰਨ ਲੱਗ ਪਿਆ | ਇਸੇ ਦੌਰਾਨ ਇਕਦਮ ਮੋਟਰ ਸਾਈਕਲ 'ਤੇ ਸਵਾਰ ਦੋ ਲੁਟੇਰੇ ਮੇਰਾ ਮੋਬਾਈਲ ਖੋਹ ਕੇ ਤੇਜ਼ ਰਫ਼ਤਾਰ ਭੱਜ ਗਏ | ਉਨ੍ਹਾਂ ਦੱਸਿਆ ਕਿ ਭਾਵੇਂ ਮੇਰੇ ਪੈਰ 'ਤੇ ਸੱਟ ਲੱਗੀ ਹੋਈ ਸੀ ਪਰ ਫਿਰ ਵੀ ਲੁਟੇਰਿਆਂ ਦਾ ਪਿੱਛਾ ਕੀਤਾ ਤੇ ਸਿਰਫ਼ ਇਕ ਕਰਮ ਹੀ ਫ਼ਾਸਲਾ ਰਹਿ ਗਿਆ ਸੀ ਕਿ ਉਹ ਮੋਟਰ ਸਾਈਕਲ ਭਜਾ ਕੇ ਦੂਰ ਨਿਕਲ ਗਏ | ਉਨ੍ਹਾਂ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਤੱਕ ਪਹੁੰਚ ਕਰਕੇ ਜਾਣਕਾਰੀ ਦਿੱਤੀ ਅਤੇ ਪੁਲਿਸ ਦੀ ਮਦਦ ਨਾਲ ਆਲੇ ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਤੋਂ ਫੁੱਟੇਜ ਪ੍ਰਾਪਤ ਕੀਤੀ ਹੈ | ਸ਼ਹਿਰ ਵਿਚ ਰੋਜ਼ਾਨਾ ਹੋ ਰਹੀਆਂ ਅਜਿਹੀਆਂ ਵਾਰਦਾਤਾਂ ਪੁਲਿਸ ਲਈ ਇੱਕ ਚੁਨੌਤੀ ਬਣੀਆਂ ਹੋਈਆਂ ਹਨ | ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਲੁਟੇਰੇ ਬਹੁਤ ਜਲਦੀ ਗਿ੍ਫ਼ਤਾਰ ਕਰ ਲਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਦੋ ਮਹੀਨੇ ਲਈ ਬੰਦ ਹੋ ਰਹੀ ਸੜਕ ਸੰਬੰਧੀ ਕਿਸਾਨ ਆਗੂ ਅਤੇ ਦੁਕਾਨਦਾਰਾਂ ਨੇ ਕੀਤੀ ਮੀਟਿੰਗ ਅਗਲੀ ਖ਼ਬਰ ਖੇਤਾਂ 'ਚ ਕੰਮ ਕਰਦੇ ਨੌਜਵਾਨ ਦਾ ਮੋਟਰਸਾਈਕਲ ਚੋਰੀ
Ad Position 24