04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਪਿੰਡ ਭੁੱਲਾਰਾਈ ਤੋਂ 30 ਨਵੰਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਪ੍ਰਤੀ ਸੰਗਤਾਂ ਵਿਚ ਭਾਰੀ ਉਤਸ਼ਾਹ

Ad Position 21
No active advertisement
ਅਜੀਤ ਡੈਸਕ 24-11-2025
ਖਲਵਾੜਾ, 23 ਨਵੰਬਰ (ਮਨਦੀਪ ਸਿੰਘ ਸੰਧੂ)-ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਦਿਹਾੜੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350 ਸਾਲਾ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ 30 ਨਵੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਬਾਬਾ ਸੋਭਾ ਸਿੰਘ ਪਿੰਡ ਭੁੱਲਾਰਾਈ ਤੋਂ ਸਜਾਇਆ ਜਾਵੇਗਾ ਜੋ ਕਿ ਬੀੜ ਪੁਆਦ, ਅਕਾਲਗੜ੍ਹ, ਸੰਗਤਪੁਰ, ਬੇਗਮਪੁਰ, ਲੱਖਪੁਰ, ਚੱਕ ਪ੍ਰੇਮਾ, ਵਰਿਆਹਾਂ, ਗੁਲਾਬਗੜ੍ਹ ਤੇ ਢੱਕ ਭੁੱਲਾਰਾਈ ਤੋਂ ਹੁੰਦਾ ਹੋਇਆ ਵਾਪਸ ਭੁੱਲਾਰਾਈ ਪਹੁੰਚ ਕੇ ਸਮਾਪਤੀ ਹੋਵੇਗੀ | ਇਸ ਨਗਰ ਕੀਰਤਨ ਦਾ ਵੱਖ-ਵੱਖ ਪਿੰਡਾਂ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਰਵਾਂ ਸਵਾਗਤ ਕੀਤਾ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਧਾਨ ਧਰਜਿੰਦਰ ਸਿੰਘ ਭੁੱਲਾਰਾਈ ਤੇ ਗਿਆਨੀ ਬਲਬੀਰ ਸਿੰਘ ਭੁੱਲਾਰਾਈ ਨੇ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਦੀ 350 ਸਾਲਾ ਦਿਹਾੜੇ ਸਮਾਗਮਾਂ ਸਬੰਧੀ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ ਤੇ ਇਸੇ ਸਬੰਧ ਵਿਚ ਅੱਜ ਸਬੰਧਿਤ ਪਿੰਡਾਂ ਵਿਚ ਸੱਦਾ ਪੱਤਰ ਵੰਡੇ ਗਏ | ਇਸ ਮੌਕੇ ਪ੍ਰਧਾਨ ਧਰਜਿੰਦਰ ਸਿੰਘ ਭੁੱਲਾਰਾਈ, ਗਿਆਨੀ ਬਲਬੀਰ ਸਿੰਘ ਭੁੱਲਾਰਾਈ, ਗੁਰਜੀਤ ਸਿੰਘ, ਅਮਰਜੀਤ ਸਿੰਘ ਅਟਵਾਲ, ਪ੍ਰਧਾਨ ਲਖਵੀਰ ਸਿੰਘ ਸੰਗਤਪੁਰ, ਡਾਕਟਰ ਰਮਿੰਦਰ ਸਿੰਘ, ਤਰਲੋਚਨ ਸਿੰਘ, ਮਾਸਟਰ ਪ੍ਰਦੀਪ ਸਿੰਘ, ਜਸਵਿੰਦਰ ਸਿੰਘ, ਪਰਮਜੀਤ ਸਿੰਘ, ਪਰਮਜੀਤ ਸਿੰਘ ਗ੍ਰੰਥੀ, ਪਵਨ ਕੁਮਾਰ ਬੇਗਮਪੁਰ, ਭਾਈ ਬੇਅੰਤ ਸਿੰਘ ਲੱਖਪੁਰ, ਗੁਰਦੀਪ ਸਿੰਘ ਵਰਿਆਹਾਂ ਅਤੇ ਬਲਵੀਰ ਚੰਦ ਗੁਲਾਬਗੜ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਸ.ਪੀ. ਦਫ਼ਤਰ ਅੱਗੇ ਰੋਸ ਧਰਨਾ ਅੱਜ ਅਗਲੀ ਖ਼ਬਰ ਲੱਖਪੁਰ ਵਿਖੇ 350 ਸਾਲਾ ਸ਼ਹੀਦੀ ਸਮਾਗਮ ਸੰਬੰਧੀ ਧਾਰਮਿਕ ਸਮਾਗਮ 30 ਨੂੰ
Ad Position 24