ਫਗਵਾੜਾ, 23 ਨਵੰਬਰ (ਹਰਜੋਤ ਸਿੰਘ ਚਾਨਾ)-ਪਿੰਡ ਭੁੱਲਾਰਾਈ ਵਿਖੇ ਹੋਈ ਲੜਾਈ ਦੌਰਾਨ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਦੇ ਕੇਸਾਂ ਦੀ ਬੇਅਦਬੀ ਕਰਨ, ਉਸ ਦੀ ਕਥਿਤ ਤੌਰ 'ਤੇ ਪੱਗ ਉਤਾਰੇ ਜਾਣ ਦੇ ਮਾਮਲੇ ਨੂੰ ਲੈ ਕੇ ਕਈ ਜਥੇਬੰਦੀਆਂ ਵਲੋਂ ਸਾਂਝੇ ਤੌਰ ਤੇ ਅੱਜ 24 ਨਵੰਬਰ ਸੋਮਵਾਰ ਨੂੰ 11.30 ਵਜੇ ਐਸ.ਪੀ. ਦਫ਼ਤਰ ਵਿਖੇ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਉਸ ਕੋਲ ਪੱਗ ਉਤਾਰੇ ਜਾਣ ਦਾ ਸਾਫ਼ ਸਬੂਤ ਹੈ | ਸਾਡੇ ਕੇਸ 'ਚ ਪੁਲਿਸ ਨੇ ਕਈ ਕਮੀਆਂ ਰੱਖ ਕੇ ਸੱਤਾਧਾਰੀ ਧਿਰ ਵਲੋਂ ਸਾਡੇ ਤੇ ਨਾਜਾਇਜ਼ ਪਰਚਾ ਦਰਜ ਕੀਤਾ ਹੈ, ਜਿਸ ਦੇ ਰੋਸ ਵਜੋਂ ਅੱਜ ਐਸ.ਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਨਸਾਫ਼ ਨਾ ਕੀਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਉਨ੍ਹਾਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਇਸ ਮੌਕੇ ਪੁੱਜ ਕੇ ਇਨਸਾਫ਼ ਲਈ ਲੜਾਈ ਲੜਨ ਦੀ ਅਪੀਲ ਕੀਤੀ ਹੈ |