05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਰਾਜਾ ਵੜਿੰਗ ਦੀ ਇਕ ਹਫ਼ਤੇ 'ਚ ਗਿ੍ਫ਼ਤਾਰੀ ਨਾ ਹੋਈ ਤਾਂ ਕਰਾਂਗੇ ਤਿੱਖਾ ਸੰਘਰਸ਼-ਰੰਘਰੇਟਾ ਦਲ

Ad Position 21
No active advertisement
ਅਜੀਤ ਡੈਸਕ 24-11-2025

ਫਗਵਾੜਾ, 23 ਨਵੰਬਰ (ਹਰਜੋਤ ਸਿੰਘ ਚਾਨਾ)-ਆਲ ਇੰਡੀਆ ਰੰਘਰੇਟਾ ਦਲ ਦੀ ਮੀਟਿੰਗ ਕੌਮੀ ਪ੍ਰਧਾਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਗ੍ਰਹਿ ਫਗਵਾੜਾ ਵਿਖੇ ਹੋਈ | ਜਿਸ ਵਿਚ ਪੰਜਾਬ ਪ੍ਰਧਾਨ ਜੋਗਿੰਦਰ ਸਿੰਘ ਟਾਈਗਰ ਤੋਂ ਇਲਾਵਾ ਸੂਬਾ ਕਮੇਟੀ ਅਤੇ ਵੱਖ-ਵੱਖ ਜ਼ਿਲਿ੍ਹਆਂ ਦੇ ਪ੍ਰਧਾਨਾਂ ਨੇ ਸ਼ਿਰਕਤ ਕੀਤੀ | ਇਸ ਦੌਰਾਨ ਰੰਘਰੇਟਾ ਦਲ ਦੇ ਸਮੂਹ ਆਗੂਆਂ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਤਰਨਤਾਰਨ ਜਿਮਨੀ ਚੋਣ ਪ੍ਰਚਾਰ ਦੌਰਾਨ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਸਵ. ਬੂਟਾ ਸਿੰਘ ਬਾਰੇ ਕੀਤੀ ਨਸਲੀ ਟਿੱਪਣੀ ਦੀ ਸਖ਼ਤ ਨਿਖੇਧੀ ਕਰਦਿਆਂ ਪੁਲੀਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਕ ਹਫ਼ਤੇ ਦੇ ਅੰਦਰ ਰਾਜਾ ਵੜਿੰਗ ਦੀ ਗਿ੍ਫ਼ਤਾਰੀ ਨਾ ਹੋਈ ਤਾਂ ਰੰਘਰੇਟਾ ਦਲ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਮਾਨ ਜੋ ਕਿ ਸਵ. ਬੂਟਾ ਸਿੰਘ ਦੇ ਭਾਣਜੇ ਵੀ ਹਨ, ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਐਸ.ਸੀ. ਸਮਾਜ ਦੇ ਬਹੁਤ ਪੜ੍ਹੇ-ਲਿਖੇ, ਸੂਝਵਾਨ ਤੇ ਆਪਣੀ ਹੀ ਪਾਰਟੀ ਦੇ ਸੀਨੀਅਰ ਆਗੂ ਬਾਰੇ ਸਖ਼ਤ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਹੈ, ਪਰ ਬਾਵਜੂਦ ਇਸ ਦੇ ਰਾਜਾ ਵੜਿੰਗ ਦੀ ਹੁਣ ਤੱਕ ਗਿ੍ਫ਼ਤਾਰੀ ਨਹੀਂ ਹੋਈ ਹੈ | ਮੀਟਿੰਗ ਦੌਰਾਨ ਮੌਜੂਦ ਰਹੇ ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸ ਪਰਸਨ ਤੇ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਹਰਨੂਰ ਸਿੰਘ (ਹਰਜੀ) ਮਾਨ ਨੇ ਰੰਘਰੇਟਾ ਦਲ ਦੇ ਸਮੂਹ ਆਗੂਆਂ ਨੂੰ ਭਰੋਸਾ ਦਿੱਤਾ ਕਿ ਰਾਜਾ ਵੜਿੰਗ ਦੀ ਗਿ੍ਫ਼ਤਾਰੀ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਭਵਿੱਖ 'ਚ ਕੋਈ ਵੀ ਸਿਆਸੀ ਆਗੂ ਮਜ਼੍ਹਬੀ ਸਿੱਖ ਤੇ ਵਾਲਮੀਕ ਭਾਈਚਾਰੇ ਨੂੰ ਲੈ ਕੇ ਅਜਿਹੀ ਇਤਰਾਜ਼ਯੋਗ ਟਿੱਪਣੀ ਨਾ ਕਰ ਸਕੇ | ਮੀਟਿੰਗ ਦੌਰਾਨ ਮਜ਼੍ਹਬੀ ਸਿੱਖ ਤੇ ਵਾਲਮੀਕ ਭਾਈਚਾਰੇ ਨੂੰ ਪੇਸ਼ ਆ ਰਿਹਾ ਮੁਸ਼ਕਲਾਂ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਪਰਮਜੀਤ ਸਿੰਘ ਮੋਗਾ, ਰਸ਼ਪਾਲ ਸਿੰਘ ਪਠਾਨਕੋਟ, ਮੇਜਰ ਸਿੰਘ ਲੰਬੀ, ਮਹਿੰਦਰ ਸਿੰਘ ਕਪੂਰਥਲਾ, ਜਗਤਾਰ ਸਿੰਘ ਧਨੋਲਾ, ਪ੍ਰੇਮ ਸਿੰਘ, ਮਨਸਾ ਸਿੰਘ ਫਿਰੌਜਪੁਰ, ਜਸਵੀਰ ਸਿੰਘ ਸਭਰਵਾਲ, ਬੂਟਾ ਸਿੰਘ, ਰਸ਼ਪਾਲ ਸਿੰਘ ਕੋਟਕਪੂਰਾ, ਐਡਵੋਕੇਟ ਰਮੇਸ਼ ਸਿੰਘ ਕੋਟਕਪੂਰਾ, ਰੂਪ ਸਿੰਘ ਬਠਿੰਡਾ, ਮੇਜਰ ਸਿੰਘ ਮੁਕਤਸਰ, ਸਰਬਜੀਤ ਕੌਰ ਕੋਟਕਪੂਰਾ, ਰਸ਼ਪਾਲ ਸਿੰਘ ਕੋਟਕਪੂਰਾ, ਅਮਰਜੀਤ ਸਿੰਘ ਦੌਲੇਵਾਲ, ਧਰਮਵੀਰ ਸੇਠੀ, ਬਲਜਿੰਦਰ ਸਿੰਘ, ਡਾ. ਨਿੰਰਜਨ ਸਿੰਘ ਸ਼ਾਹਕੋਟ, ਬਾਬਾ ਮਨਪ੍ਰੀਤ ਸਿੰਘ, ਡਾ. ਨਿਰੰਜਨ ਸਿੰਘ, ਸ਼ਿੰਦਰ ਪਾਲ, ਬਲਜਿੰਦਰ ਸਿੰਘ, ਪਰਮਜੀਤ ਸਿੰਘ ਸਤਾਰਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸੇ ਮੰਤਵ ਨੂੰ ਹਾਸਿਲ ਕਰਨ ਲਈ ਆਤਮ ਵਿਸ਼ਵਾਸ ਹੋਣਾ ਜ਼ਰੂਰੀ- ਢਿੱਲੋਂ ਅਗਲੀ ਖ਼ਬਰ ਪਿੰਡ ਨੰਗਲ (ਖੇੜਾ) ਵਿਖੇ ਸ਼ਰਧਾ ਪੂਰਵਕ ਕਰਵਾਇਆ ਸਾਲਾਨਾ ਬਰਸੀ ਸਮਾਗਮ
Ad Position 24