05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਕਿਸੇ ਮੰਤਵ ਨੂੰ ਹਾਸਿਲ ਕਰਨ ਲਈ ਆਤਮ ਵਿਸ਼ਵਾਸ ਹੋਣਾ ਜ਼ਰੂਰੀ- ਢਿੱਲੋਂ

Ad Position 21
No active advertisement
ਅਜੀਤ ਡੈਸਕ 24-11-2025

ਸੁਲਤਾਨਪੁਰ ਲੋਧੀ, 23 ਨਵੰਬਰ (ਨਰੇਸ਼ ਹੈਪੀ)-ਕਿਸੇ ਵੀ ਮੰਤਵ ਨੂੰ ਹਾਸਿਲ ਕਰਨ ਲਈ ਆਤਮ ਵਿਸ਼ਵਾਸ, ਲਗਨ, ਮਿਹਨਤ ਅਤੇ ਤਜਰਬੇ ਦਾ ਹੋਣਾ ਬਹੁਤ ਜ਼ਰੂਰੀ ਹੈ, ਭਾਵੇਂ ਉਹ ਖੇਡਾਂ, ਰਾਜਨੀਤੀ ਸਿੱਖਿਆ ਜਾਂ ਕਿਸੇ ਹੋਰ ਖੇਤਰ ਵਿਚ ਹੋਵੇ, ਇਹ ਸ਼ਬਦ ਪ੍ਰੇਮ ਸਿੰਘ ਢਿੱਲੋਂ ਨਾਰਵੇ ਵੱਲੋਂ ਸ਼ਾਹ ਸੁਲਤਾਨ ਕਿ੍ਕਟ ਕਲੱਬ ਵੱਲੋਂ ਅਕਾਲ ਇੰਟਰਨੈਸ਼ਨਲ ਕਿ੍ਕਟ ਸਟੇਡੀਅਮ ਵਿਖੇ 22ਵੇਂ ਰਾਜ ਪੱਧਰੀ ਓਪਨ ਓਪਨ ਕਿ੍ਕਟ ਟੂਰਨਾਮੈਂਟ ਦੇ ਉਦਘਾਟਨ ਸਮੇਂ ਕਹੇ |ਉਨ੍ਹਾਂ ਉਦਘਾਟਨ ਸਮੇਂ ਕਿਹਾ ਕਿ ਸਾਨੂੰ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਵੱਧ ਤੋਂ ਵੱਧ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਨੌਜਵਾਨ ਪੀੜੀ ਖੇਡਾਂ ਵੱਲ ਜੁੜਦੀ ਹੋਈ ਨਸ਼ਿਆਂ ਵੱਲ ਝੁਕਾ ਨਾ ਕਰੇ | ਕਲੱਬ ਦੀ ਹੌਸਲਾ ਅਫਜ਼ਾਈ ਲਈ 11 ਹਜ਼ਾਰ ਰੁਪਏ ਕਲੱਬ ਨੂੰ ਦਿੱਤੇ | ਮੁੱਖ ਮਹਿਮਾਨ ਪ੍ਰੇਮ ਸਿੰਘ ਢਿੱਲੋਂ ਦਾ ਸ਼ਾਹ ਸੁਲਤਾਨ ਕਿ੍ਕਟ ਕਲੱਬ ਸਮਾਜ ਸੇਵੀ ਸੰਸਥਾ ਦੇ ਚੇਅਰਮੈਨ ਸੁਖਦੇਵ ਸਿੰਘ ਜੱਜ, ਪ੍ਰਧਾਨ ਅੰਗਰੇਜ਼ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਵਿਰਕ ਸਰਪ੍ਰਸਤ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ | ਸ਼ਾਹ ਸੁਲਤਾਨ ਕਿ੍ਕਟ ਕਲੱਬ ਸਮਾਜ ਸੇਵੀ ਸੰਸਥਾ ਵੱਲੋਂ ਕਰਵਾਏ ਜਾ ਰਹੇ ਕਿ੍ਕਟ ਟੂਰਨਾਮੈਂਟ ਦਾ ਪਹਿਲਾ ਮੈਚ ਐਚ ਐਸ ਸਹੋਤਾ ਕਿ੍ਕਟ ਕਲੱਬ ਸ਼ਾਹਕੋਟ ਅਤੇ ਪੀ ਬੀ 29 ਕਲੱਬ ਮੋਗਾ ਸੁਲਤਾਨਪੁਰ ਲੋਧੀ ਵਿਚਕਾਰ ਹੋਇਆ | ਪਹਿਲੇ ਮੁਕਾਬਲੇ ਵਿਚ ਟੀਮ ਨੇ 20 ਓਵਰ ਵਿਚ ਪੀ ਬੀ 29 ਕਲੱਬ ਮੋਗਾ ਨੇ 136 ਰਨ ਬਣਾਏ | ਬਾਅਦ ਵਿਚ ਐਚ ਐਸ ਸਹੋਤਾ ਕਿ੍ਕਟ ਕਲੱਬ ਸ਼ਾਹਕੋਟ ਟੀਮ ਨੇ 137 ਸਕੋਰ ਦਾ ਟੀਚਾ ਬੱਲੇਬਾਜ਼ੀ ਦੀ ਬਦੌਲਤ ਸਿਰਫ਼ 14 ਓਵਰਾਂ ਵਿਚ ਹੀ ਪੂਰਾ ਕਰਕੇ ਜੇਤੂ ਰਹੀ | ਪਹਿਲੇ ਮੁਕਾਬਲੇ ਵਿਚ ਜਸਵਰਧਨ ਨੂੰ 4 ਵਿਕਟਾਂ ਲੈਣ ਤੇ ਮੈਨ ਆਫ਼ ਦਾ ਮੈਚ ਦਿੱਤਾ ਗਿਆ | ਦੂਜਾ ਮੁਕਾਬਲਾ ਪੰਜਾਬ ਪੇਸਰ ਕਿ੍ਕਟ ਕਲੱਬ ਜਲੰਧਰ ਅਤੇ ਵਰਮਾ ਕਿ੍ਕਟ ਕਲੱਬ ਸਾਹਨੇਵਾਲ ਵਿਚਕਾਰ ਹੋਇਆ ਜਿਸ ਵਿਚ ਪੰਜਾਬ ਪੇਸਰ ਜਲੰਧਰ ਦੀ ਟੀਮ ਨੇ 20 ਓਵਰਾਂ ਵਿਚ 7 ਵਿਕਟਾਂ ਤੇ 172 ਰਨ ਬਣਾਏ ਜਿਸ ਦੇ ਜਵਾਬ ਵਿਚ ਵਰਮਾ ਕਿ੍ਕਟ ਸਾਹਨੇਵਾਲ 20 ਓਵਰਾਂ ਵਿਚ 8 ਵਿਕਟਾਂ ਤੇ 156 ਰਨ ਹੀ ਬਣਾ ਸਕੀ | ਇਸ ਮੁਕਾਬਲੇ ਵਿਚ ਪੰਜਾਬ ਪੇਸਰ ਜਲੰਧਰ ਟੀਮ ਜੇਤੂ ਰਹੀ | ਇਸ ਮੈਚ ਦੌਰਾਨ 4 ਵਿਕਟਾਂ ਲੈਣ ਤੇ ਮੈਨ ਆਫ਼ ਦਾ ਮੈਚ ਪ੍ਰਭ ਨੂੰ ਦਿੱਤਾ ਗਿਆ | ਇਸ ਟੂਰਨਾਮੈਂਟ ਦੀ ਅੰਪਾਇਰਿੰਗ ਸੋਢੀ ਲੋਹੀਆਂ, ਅਮਰਦੀਪ ਸਿੰਘ ਕੋਚ ਨੇ ਬਾਖ਼ੂਬੀ ਕੀਤੀ | ਇਸ ਟੂਰਨਾਮੈਂਟ ਦੀ ਕੁਮੈਂਟਰੀ ਮਾਸਟਰ ਨਰੇਸ਼ ਕੋਹਲੀ, ਸੁਖੀ ਡੇਰਾ ਸੈਯਦਾਂ ਤੇ ਪ੍ਰਦੀਪ ਭਾਰਦਵਾਜ ਨੇ ਕੀਤੀ | ਇਸ ਮੌਕੇ ਕਲੱਬ ਮੈਂਬਰ ਚੇਅਰਮੈਨ ਸੁਖਦੇਵ ਸਿੰਘ ਜੱਜ, ਗੁਰਵਿੰਦਰ ਸਿੰਘ ਵਿਰਕ ਸਰਪ੍ਰਸਤ, ਚੇਅਰਪਰਸਨ ਕੁਲਵਿੰਦਰ ਸਿੰਘ ਜੱਜ, ਪ੍ਰਗਟ ਸਿੰਘ ਜੱਜ ਮੀਤ ਪ੍ਰਧਾਨ, ਅੰਗਰੇਜ ਸਿੰਘ ਪ੍ਰਧਾਨ, ਜਤਿੰਦਰ ਸਿੰਘ ਖ਼ਾਲਸਾ, ਬਲਕਾਰ ਸਿੰਘ ਕਨਵੀਨਰ, ਰਣਜੀਤ ਸਿੰਘ ਸੈਣੀ, ਜਰਨੈਲ ਸਿੰਘ ਬਲੂ ਸਟੋਨ ਅਕੈਡਮੀ, ਜਗਤਾਰ ਸਿੰਘ, ਹਰਪ੍ਰੀਤ ਸਿੰਘ ਸੰਧੂ, ਯਸ਼ ਥਿੰਦ, ਨਿਰਮਲ ਸਿੰਘ, ਰਜੇਸ਼ ਕੁਮਾਰ ਰਾਜੂ, ਜਗਜੀਤ ਸਿੰਘ ਪੰਛੀ, ਚਤਰ ਸਿੰਘ ਰੀਡਰ, ਕੁਲਜੀਤ ਸਿੰਘ ਡਡਵਿੰਡੀ, ਦਲਜੀਤ ਸਿੰਘ ਜੈਨਪੁਰ, ਕਰਨ ਵੀਰ ਚੌਹਾਨ, ਵਿਪੁਲ ਚੌਹਾਨ, ਸੋਨਾ ਸਿੰਘ, ਕਰਨ ਪੁਰੀ, ਮੁਕੇਸ਼ ਚੌਹਾਨ, ਹਰਜੀਤ ਸਿੰਘ ਯੂ.ਏ.ਈ., ਜਸਜੀਤ ਸਿੰਘ, ਲਵੀ ਵਧਵਾ, ਅਮਨ ਗਿੱਲ ਕੈਨੇਡਾ, ਸੁਰਿੰਦਰ ਸਿੰਘ, ਹਰਮੀਤ ਸਿੰਘ , ਜਰਨੈਲ ਸਿੰਘ, ਪ੍ਰੋ ਬਲਦੇਵ ਸਿੰਘ ਟੀਟਾ, ਬਾਵਾ ਸਿੰਘ, ਗਗਨਦੀਪ ਸਿੰਘ, ਨਵਪ੍ਰੀਤ ਸਿੰਘ, ਅਜੇ ਅਸਲਾ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਅਕੈਡਮੀ ਵਿਚ ਸਾਲਾਨਾ ਸਪੋਰਟਸ ਮੀਟ ਸੰਪੰਨ ਅਗਲੀ ਖ਼ਬਰ ਰਾਜਾ ਵੜਿੰਗ ਦੀ ਇਕ ਹਫ਼ਤੇ 'ਚ ਗਿ੍ਫ਼ਤਾਰੀ ਨਾ ਹੋਈ ਤਾਂ ਕਰਾਂਗੇ ਤਿੱਖਾ ਸੰਘਰਸ਼-ਰੰਘਰੇਟਾ ਦਲ
Ad Position 24