05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਦਸਮੇਸ਼ ਅਕੈਡਮੀ ਵਿਚ ਸਾਲਾਨਾ ਸਪੋਰਟਸ ਮੀਟ ਸੰਪੰਨ

Ad Position 21
No active advertisement
ਅਜੀਤ ਡੈਸਕ 24-11-2025
ਸੁਲਤਾਨਪੁਰ ਲੋਧੀ, 23 ਨਵੰਬਰ (ਨਰੇਸ਼ ਹੈਪੀ)-ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਮਨੋਰੰਜਨ ਲਈ ਦਸਮੇਸ਼ ਅਕੈਡਮੀ 'ਚ ਤਿੰਨ ਰੋਜ਼ਾ ਸਪੋਰਟਸ ਮੀਟ 2025-26 ਕਰਵਾਈ ਗਈ ਜਿਸ 'ਚ ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਖੇਡਾਂ 'ਚ ਭਾਗ ਲਿਆ | ਸਪੋਰਟਸ ਮੀਟ ਦੀ ਸ਼ੁਰੂਆਤ ਝੰਡਾ ਲਹਿਰਾਉਣ, ਮਸ਼ਾਲ ਜਗਾਉਣ, ਮਾਰਚ ਪਾਸਟ, ਸਹੁੰ ਚੁੱਕ ਸਮਾਗਮ ਤੇ ਰੰਗ ਬਿਰੰਗੇ ਗੁਬਾਰੇ ਅਸਮਾਨ ਵੱਲ ਛੱਡਣ ਦੇ ਉਪਰੰਤ ਹੋਈ | ਸਕੂਲ ਚੇਅਰਮੈਨ ਸਵਰਨ ਸਿੰਘ ਖ਼ਾਲਸਾ, ਰਾਜਵਿੰਦਰ ਕੌਰ ਡਾਇਰੈਕਟਰ ਆਫ਼ ਐਜੂਕੇਸ਼ਨ, ਐਡਵੋਕੇਟ ਮਨਬੀਰ ਸਿੰਘ ਖ਼ਾਲਸਾ, ਕਮਲਪ੍ਰੀਤ ਕੌਰ ਰੂਪ ਮੈਨੇਜਰ, ਰਜਵੰਤ ਕੌਰ ਡਾਇਰੈਕਟਰ ਆਫ਼ ਐਜੂਕੇਸ਼ਨ ਅਤੇ ਪਿ੍ੰਸੀਪਲ ਅਮਨਦੀਪ ਸਿੰਘ ਨੇ ਸਪੋਰਟਸ ਮੀਟ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਸਕੂਲ ਦੇ ਸਾਲਾਨਾ ਇਮਤਿਹਾਨਾਂ 'ਚੋਂ ਪਹਿਲੇ ਤਿੰਨ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਪਹਿਲੇ ਦਿਨ ਸਕੂਲ ਦੇ ਕੇ.ਜੀ. ਵਿੰਗ ਦੇ ਵਿਦਿਆਰਥੀਆਂ ਦੇ ਦੌੜਾਂ, ਕੋਨ ਰੇਸ, ਬੋਲ ਰੇਸ, ਜ਼ਿਗ-ਜ਼ੈਗ ਰੇਸ, ਬੋਲ ਰੇਸ ਦੇ ਦਿਲਚਸਪ ਮੁਕਾਬਲੇ ਕਰਵਾਏ ਗਏ | ਚੌਥੀ ਅਤੇ ਪੰਜਵੀਂ ਕਲਾਸ ਦੇ ਲੜਕੇ ਤੇ ਲੜਕੀਆਂ ਦੇ ਟੱਗ ਆਫ਼ ਵਾਰ (ਰੱਸਾ ਕੱਸੀ) ਦੇ ਮੁਕਾਬਲੇ ਹੋਏ | ਦੂਸਰੇ ਅਤੇ ਤੀਸਰੇ ਦਿਨ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਕਲਾਸਾਂ ਦੇ ਵਿਦਿਆਰਥੀਆਂ ਦੀਆਂ 100 ਮੀ., 200 ਮੀ. ਦੌੜਾਂ ਤੇ ਰੱਸਾ ਕੱਸੀ/ਰੱਸਾ ਖਿੱਚਣ ਦੇ ਵੀ ਮੁਕਾਬਲੇ ਕਰਵਾਏ ਗਏ | ਸਪੋਰਟਸ ਮੀਟ ਦੇ ਅਖੀਰਲੇ ਸਮੇਂ 'ਚ ਕਰਵਾਏ ਗਏ ਰੱਸਾ ਖਿੱਚਣ ਦੇ ਮੁਕਾਬਲੇ ਸਾਰਿਆਂ ਲਈ ਸਭ ਤੋਂ ਵੱਧ ਮਨੋਰੰਜਨ ਭਰਪੂਰ ਰਹੇ | ਇਸ ਮੌਕੇ ਸਕੂਲ ਦੇ ਚੇਅਰਮੈਨ ਸਵਰਨ ਸਿੰਘ ਖ਼ਾਲਸਾ, ਸਰਪੰਚ ਸ਼ਮਿੰਦਰ ਸਿੰਘ ਸੰਧੂ ਅਤੇ ਕਰਨੈਲ ਸਿੰਘ ਯੋਧਪੁਰੀ ਨੇ ਇਸ ਮੌਕੇ ਕੇ. ਜੀ. ਵਿੰਗ ਦੇ ਪਿਆਰੇ ਬੱਚਿਆਂ ਅਤੇ ਪ੍ਰਾਇਮਰੀ, ਮਿਡਲ, ਸੈਕੰਡਰੀ ਕਲਾਸ ਦੇ ਖੇਡਾਂ ਵਿਚ ਭਾਗ ਲੈਣ ਅਤੇ ਜਿੱਤ ਪ੍ਰਾਪਤ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਦਿਆਂ ਉਨ੍ਹਾਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਰੰਗੋਲੀ ' ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ | ਖੀਰਲੇ ਦਿਨ ਐਡਵੋਕੇਟ ਮਨਬੀਰ ਸਿੰਘ ਨੇ ਖੇਡਾਂ ਦੀ ਤਿਆਰੀ ਕਰਵਾਉਣ ਵਾਲੇ ਅਧਿਆਪਕ ਸਾਹਿਬਾਨ ਅਤੇ ਖੇਡਾਂ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਖ਼ੁਸ਼ੀ ਜ਼ਾਹਿਰ ਕੀਤੀ |
Ad Position 22
No active advertisement
ਪਿਛਲੀ ਖ਼ਬਰ ਜ਼ਿੰਦਗੀ ਨੂੰ ਹਾਂ ਕਹਿਣ ਲਈ ਤੰਬਾਕੂ ਨੂੰ ਨਾਂਹ ਕਰਨਾ ਜ਼ਰੂਰੀ- ਡਾ. ਰਾਜੀਵ ਪ੍ਰਾਸ਼ਰ ਅਗਲੀ ਖ਼ਬਰ ਕਿਸੇ ਮੰਤਵ ਨੂੰ ਹਾਸਿਲ ਕਰਨ ਲਈ ਆਤਮ ਵਿਸ਼ਵਾਸ ਹੋਣਾ ਜ਼ਰੂਰੀ- ਢਿੱਲੋਂ
Ad Position 24