ਤਲਵੰਡੀ ਚੌਧਰੀਆਂ, 23 ਨਵੰਬਰ (ਪਰਸਨ ਲਾਲ ਭੋਲਾ)-ਸਰਪੰਚ ਜੋਗਿੰਦਰ ਸਿੰਘ ਦੰਦੂਪੁਰ ਦੀ ਨੰੂਹ ਤੇ ਜਸਵਿੰਦਰ ਸਿੰਘ ਯੂ.ਕੇ. ਦੀ ਪਤਨੀ ਲਛਮੀ ਯੂ.ਕੇ (34) ਦਾ ਅਚਾਨਕ ਦਿਹਾਂਤ ਹੋ ਗਿਆ | ਇਸ ਦੁੱਖ ਦੀ ਘੜੀ ਵਿਚ ਹਲਕਾ ਵਿਧਾਇਕ ਸੁਲਤਾਨਪੁਰ ਲੋਧੀ ਰਾਣਾ ਇੰਦਰ ਪ੍ਰਤਾਪ ਸਿੰਘ ਵਿਸ਼ੇਸ਼ ਤੌਰ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ | ਇਸ ਮੌਕੇ ਪਦਮ ਸ੍ਰੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ, ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਠੱਟਾ, ਬਾਬਾ ਜੈ ਸਿੰਘ ਡੇਰਾ ਬਾਬਾ ਸ਼੍ਰੀ ਚੰਦ ਮਹਿਮਦਵਾਲ, ਸੰਤ ਬਾਬਾ ਨਿਰਮਲ ਦਾਸ ਜੀ ਕੁਟੀਆ ਬੂੜੇਵਾਲ, ਮਹਾਤਮਾ ਮੁਨੀ ਜੀ ਖੈੜਾ ਮੇਟ, ਮਲਕੀਤ ਸਿੰਘ ਪ੍ਰਧਾਨ ਗੁਰਦੁਆਰਾ ਬਾਬਾ ਖੜਗ ਸਿੰਘ ਦੰਦੂਪੁਰ, ਸਾਬਕਾ ਤਹਿਸੀਲਦਾਰ ਤਰਸੇਮ ਸਿੰਘ, ਬਨਾਰਸੀ ਦਾਸ ਪਟਵਾਰੀ, ਬਲਬੀਰ ਸਿੰਘ ਏ.ਐਸ.ਆਈ., ਬਲਕਾਰ ਸਿੰਘ ਜੇ.ਈ., ਭਜਨ ਸਿੰਘ ਫ਼ੌਜੀ, ਅਵਤਾਰ ਸਿੰਘ, ਮਾਸਟਰ ਹਰਜਿੰਦਰ ਸਿੰਘ, ਡਾ. ਅਮਰਜੀਤ ਸਿੰਘ, ਤਜਿੰਦਰ ਸਿੰਘ ਆਦਿ ਨੇ ਸਰਪੰਚ ਜੋਗਿੰਦਰ ਸਿੰਘ ਦੰਦੂਪੁਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ |