ਖਲਵਾੜਾ, 6 ਦਸੰਬਰ (ਮਨਦੀਪ ਸਿੰਘ ਸੰਧੂ)- ਫਗਵਾੜਾ ਬਲਾਕ ਸੰਮਤੀ ਅਧੀਨ ਪੈਂਦੇ ਜੋਨ ਲੱਖਪੁਰ ਤੋਂ ਆਜ਼ਾਦ ਉਮੀਦਵਾਰ ਰਾਮ ਪਾਲ ਦੇ ਨਾਮਜ਼ਦਗੀ ਪੱਤਰ ਰੱਦ ਪਾਏ ਜਾਣ ਤੇ ਉਨ੍ਹਾਂ ਵਲੋਂ ਐਸ ਡੀ ਐਮ ਕਮ ਚੋਣਕਾਰ ਅਫ਼ਸਰ ਫਗਵਾੜਾ ਪਾਸ ਆਰ ਟੀ ਆਈ ਪਾ ਕੇ ਪੱਤਰ ਰੱਦ ਹੋਣ ਦੇ ਕਾਰਨ ਜਾਣਨ ਦੀ ਮੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਵਲੋਂ ਇਸ ਦਾ ਇੱਕ ਉਤਾਰਾ ਚੋਣ ਕਮਿਸ਼ਨ ਪੰਜਾਬ, ਡੀ ਸੀ ਦਫ਼ਤਰ ਕਪੂਰਥਲਾ ਅਤੇ ਐਸ ਸੀ ਕਮਿਸ਼ਨ ਨੂੰ ਵੀ ਭੇਜਿਆ ਗਿਆ ਹੈ |