ਖਲਵਾੜਾ, 7 ਦਸੰਬਰ (ਮਨਦੀਪ ਸਿੰਘ ਸੰਧੂ)-14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਸਬੰਧ ਵਿਚ ਬਲਾਕ ਸੰਮਤੀ ਜ਼ੋਨ ਖਲਵਾੜਾ ਤੋਂ ਭਾਜਪਾ ਦੇ ਉਮੀਦਵਾਰ ਬਿੰਦਰ ਪਾਲ ਆਪਣੇ ਜ਼ੋਨ ਵਿਚ ਸਰਗਰਮ ਹੋ ਗਏ ਹਨ | ਇਸ ਮੌਕੇ ਉਨ੍ਹਾਂ ਜ਼ੋਨ ਵਿਚ ਪੈਂਦੇ ਪਿੰਡ ਖਲਵਾੜਾ, ਖਲਵਾੜਾ ਕਲੋਨੀ, ਬੀੜ ਪੁਆਦ, ਬਿਸ਼ਨਪੁਰ, ਫ਼ਤਿਹਗੜ੍ਹ ਅਤੇ ਵਜੀਦੋਵਾਲ ਦੇ ਸਮੂਹ ਪਾਰਟੀ ਵਰਕਰਾਂ ਨਾਲ ਰਾਬਤਾ ਕਾਇਮ ਕਰਕੇ ਆਪਣੇ ਚੋਣ ਪ੍ਰਚਾਰ ਨੂੰ ਭਖਾਉਣ ਲਈ ਲਾਮਬੰਦ ਕੀਤਾ | ਇਸ ਮੌਕੇ ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਪਿੰਡ ਪਿੰਡ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਹੋ ਸਕੇ |