30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪਿੰਡ ਬਾਮੂਵਾਲ ਵਿਚ ‘ਆਪ’ ਨਾਲ ਸੰਬੰਧਿਤ ਐੱਸ.ਸੀ. ਭਾਈਚਾਰੇ ਦੇ ਸਰਪੰਚਾਂ ਤੇ ਮੁਹਤਬਰਾਂ ਦੀ ਮੀਟਿੰਗ

ਨਡਾਲਾ, 29 ਸਤੰਬਰ (ਰਘਬਿੰਦਰ ਸਿੰਘ)-ਆਮ ਆਦਮੀ ਪਾਰਟੀ ਨਾਲ ਸਬੰਧਿਤ ਐੱਸ. ਸੀ.

Ad Position 21
No active advertisement
ਅਜੀਤ ਡੈਸਕ 30-09-2026
ਨਡਾਲਾ, 29 ਸਤੰਬਰ (ਰਘਬਿੰਦਰ ਸਿੰਘ)-ਆਮ ਆਦਮੀ ਪਾਰਟੀ ਨਾਲ ਸਬੰਧਿਤ ਐੱਸ.ਸੀ. ਭਾਈਚਾਰੇ ਦੇ ਸਰਪੰਚਾਂ, ਐੱਮ.ਸੀ., ਬਲਾਕ ਸੰਮਤੀ ਮੈਂਬਰਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਦੀ ਵਿਸ਼ੇਸ਼ ਮੀਟਿੰਗ ਪਿੰਡ ਬਾਮੂਵਾਲ ਦੇ ਸਰਪੰਚ ਸਰਬਜੀਤ ਸਿੰਘ ਅੱਜੂ ਦੇ ਗ੍ਰਹਿ ਵਿਖੇ ਰਮਨ ਕੁਮਾਰ ਐੱਮ.ਸੀ. ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਆਗਾਮੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਹਾਜ਼ਰ ਆਗੂਆਂ ਨੇ ਆਪਸੀ ਏਕਤਾ ਨਾਲ ਮਿਲ ਕੇ ਚੱਲਣ ਅਤੇ ਪਾਰਟੀ ਨਾਲ ਸਬੰਧਿਤ ਗਤੀਵਿਧੀਆਂ ਵਿਚ ਸਾਂਝੇ ਤੌਰ ‘ਤੇ ਭੂਮਿਕਾ ਨਿਭਾਉਣ ਸਬੰਧੀ ਵਿਚਾਰ ਸਾਂਝੇ ਕੀਤੇ | ਇਸ ਮੌਕੇ ਹਾਜ਼ਰ ਵਿਅਕਤੀਆਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਨਾਲ ਹਨ ਅਤੇ ਭਵਿੱਖ ਵਿਚ ਵੀ ਇੱਕਜੁੱਟ ਹੋ ਕੇ ਪਾਰਟੀ ਲਈ ਕੰਮ ਕਰਨਗੇ | ਇਸ ਮੌਕੇ ਦਲਵਿੰਦਰ ਸਿੰਘ ਜਰਮਨੀ ਕੌਂਸਲਰ ਨਡਾਲਾ, ਰਕੇਸ਼ ਕੁਮਾਰ ਬਲਾਕ ਸੰਮਤੀ ਮੈਂਬਰ, ਹਰਜਿੰਦਰ ਸਿੰਘ ਸਰਪੰਚ ਦੌਲਤਪੁਰ, ਜੋਗਿੰਦਰ ਪਾਲ ਸਿੰਘ ਸਰਪੰਚ ਬੱਲੋ ਚੱਕ, ਮਨਜੀਤ ਸਿੰਘ ਸਰਪੰਚ ਮਹਿਮਦਪੁਰ, ਚਰਨਜੀਤ ਸਿੰਘ ਸਰਪੰਚ ਬਾਗੜੀਆਂ, ਜਗਤਾਰ ਸਿੰਘ ਸਰਪੰਚ ਤਾਜਪੁਰ, ਮੋਹਨ ਸਿੰਘ ਸਰਪੰਚ ਚੁਗਾਵਾਂ, ਗੋਪੀ ਸਰਪੰਚ ਦਮੂਲੀਆ ਤੋਂ ਇਲਾਵਾ ਹੋਰ ਮੋਹਤਬਰ ਵਿਅਕਤੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰਪਤੀ ਟਰੰਪ ਦੀ ਮਕਬੂਲੀਅਤ ਦਰ ਹੇਠਲੇ ਪੱਧਰ ’ਤੇ-ਸਰਵੇਖਣ ਅਗਲੀ ਖ਼ਬਰ ਵਿਸ਼ਵ ਰੈਬੀਜ਼ ਦਿਵਸ ਦੇ ਸੰਬੰਧ ਵਿਚ ਕਰਵਾਇਆ ਸਮਾਗਮ
Ad Position 24