29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਰਾਸ਼ਟਰਪਤੀ ਟਰੰਪ ਦੀ ਮਕਬੂਲੀਅਤ ਦਰ ਹੇਠਲੇ ਪੱਧਰ ’ਤੇ-ਸਰਵੇਖਣ

ਰਾਸ਼ਟਰਪਤੀ ਟਰੰਪ ਦੀ ਮਕਬੂਲੀਅਤ ਦਰ ਹੇਠਲੇ ਪੱਧਰ ’ਤੇ-ਸਰਵੇਖਣ

Ad Position 21
No active advertisement
ਅਜੀਤ ਡੈਸਕ 30-09-2026

ਸੈਕਰਾਮੈਂਟੋ, 29 ਸਤੰਬਰ (ਹੁਸਨ ਲੜੋਆ ਬੰਗਾ)-ਵਾਲ ਸਟਰੀਟ ਜਰਨਲ ਦੇ ਸਰਵੇਖਣ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮਕਬੂਲੀਅਤ ਦਰ ਇੱਕ ਨਵੇਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ| ਇਹ ਅੰਕੜਾ ਮੱਧ-ਕਾਲੀ ਚੋਣਾਂ ਤੋਂ ਪਹਿਲਾਂ ਕਿਸੇ ਮੌਜੂਦਾ ਰਾਸ਼ਟਰਪਤੀ ਨੂੰ ਮਿਲੀ ਹੁਣ ਤੱਕ ਦੀ ਸਭ ਤੋਂ ਘੱਟ ਮਕਬੂਲੀਅਤ ਦਰ ਹੈ, ਜੋ ਇਸ ਅਦਾਰੇ ਵੱਲੋਂ ਦਹਾਕਿਆਂ ਤੋਂ ਕੀਤੇ ਜਾ ਰਹੇ ਸਰਵੇਖਣਾਂ ਵਿੱਚ ਦਰਜ ਕੀਤੀ ਗਈ ਹੈ| ਹਫਤੇ ਦੇ ਅੰਤ ਵਿੱਚ ਜਾਰੀ ਕੀਤੇ ਗਏ ਇਸ ਸਰਵੇਖਣ ਵਿੱਚ ਟਰੰਪ ਦੀ ਮਕਬੂਲੀਅਤ ਦਰ 37% ਪਾਈ ਗਈ| 1990 ਵਿੱਚ ਵਾਲ ਸਟਰੀਟ ਜਰਨਲ ਵੱਲੋਂ ਸਰਵੇਖਣ ਸ਼ੁਰੂ ਕਰਨ ਤੋਂ ਲੈ ਕੇ ਹੁਣ ਤੱਕ, ਮੱਧ-ਕਾਲੀ ਚੋਣਾਂ ਤੋਂ ਪਹਿਲਾਂ ਕਿਸੇ ਰਾਸ਼ਟਰਪਤੀ ਲਈ ਇਹ ਸਭ ਤੋਂ ਘੱਟ ਦਰ ਹੈ; ਉਸ ਸਮੇਂ ਸਾਬਕਾ ਰਾਸ਼ਟਰਪਤੀ ਜਾਰਜ ਐੱਚ. ਡਬਲਯੂ. ਬੁਸ਼ ਅਹੁਦੇ ’ਤੇ ਸਨ ਤੇ  ਉਨਾ ਦੀ ਮਕਬੂਲੀਅਤ ਦਰ 39 ਫੀਸਦੀ ਸੀ| ਟਰੰਪ ਦੀ ਘੱਟ ਮਕਬੂਲੀਅਤ ਦਰ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਅਮਰੀਕੀ ਲੋਕ ਆਰਥਿਕਤਾ ਅਤੇ ਇਸ ਵਿੱਚ ਰਾਸ਼ਟਰਪਤੀ ਦੀ ਭੂਮਿਕਾ ਪ੍ਰਤੀ ਡੂੰਘੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ| ਤਾਜ਼ਾ ਸਰਵੇਖਣ ਅਨੁਸਾਰ, 65% ਲੋਕਾਂ ਨੇ ਕਿਹਾ ਕਿ ਆਰਥਿਕਤਾ ਮਜ਼ਬੂਤ ਨਹੀਂ ਹੈ ਅਤੇ 60% ਨੇ ਕਿਹਾ ਕਿ ਟਰੰਪ ਦੀਆਂ ਨੀਤੀਆਂ ਨੇ ਆਰਥਿਕਤਾ ਨੂੰ ਹੋਰ ਖਰਾਬ ਕੀਤਾ ਹੈ| ਇਹ ਸਰਵੇਖਣ 16 ਤੋਂ 21 ਸਤੰਬਰ ਦਰਮਿਆਨ 1,500 ਰਜਿਸਟਰਡ ਵੋਟਰਾਂ ’ਤੇ ਕੀਤਾ ਗਿਆ , ਜਿਸ ਵਿੱਚ ਗਲਤੀ ਦੀ ਗੁੰਜਾਇਸ਼  2.5 ਫ਼ੀਸਦੀ ਅੰਕ ਹੋ ਸਕਦੀ ਹੈ|

Ad Position 22
No active advertisement
ਪਿਛਲੀ ਖ਼ਬਰ ਬੰਗਾਲ ਦੇ ਸਾਬਕਾ ਮੰਤਰੀ ਇੰਦਰਨੀਲ ਸੇਨ ਤੇ ਹੋਰਾਂ ਨਾਲ ਜੁੜੇ ਟਿਕਾਣਿਆਂ ’ਤੇ ਈ.ਡੀ. ਵਲੋਂ ਛਾਪੇਮਾਰੀ ਅਗਲੀ ਖ਼ਬਰ ਪਿੰਡ ਬਾਮੂਵਾਲ ਵਿਚ ‘ਆਪ’ ਨਾਲ ਸੰਬੰਧਿਤ ਐੱਸ.ਸੀ. ਭਾਈਚਾਰੇ ਦੇ ਸਰਪੰਚਾਂ ਤੇ ਮੁਹਤਬਰਾਂ ਦੀ ਮੀਟਿੰਗ
Ad Position 24